ਲਾਕਡਾਊਨ : ਦਿੱਲੀ ''ਚ ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਰਜਾ ਰਿਹੈ ''ਹੇਮਕੁੰਟ ਫਾਊਂਡੇਸ਼ਨ''

05/13/2020 6:30:58 PM

ਨਵੀਂ ਦਿੱਲੀ (ਵਾਰਤਾ)— ਲਾਕਡਾਊਨ ਕਰ ਕੇ ਮੁਸ਼ਕਲਾਂ ਝੱਲ ਰਹੇ ਪ੍ਰਵਾਸੀ ਮਜ਼ਦੂਰਾਂ, ਬੇਘਰ ਅਤੇ ਝੁੱਗੀਆਂ-ਝੋਪੜੀਆਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਲੋਕ ਪੱਖੀ ਸੰਸਥਾ ਸੰਗਠਨ ਹੇਮਕੁੰਟ ਫਾਊਂਡੇਸ਼ਨ ਨੇ 2 ਲੱਖ ਤੋਂ ਵਧੇਰੇ ਲੋਕਾਂ ਦੇ ਲਈ ਭੋਜਨ ਦਾ ਪ੍ਰਬੰਧ ਅਤੇ 12 ਟਨ ਸੁੱਕਾ ਰਾਸ਼ਨ ਵੰਡਣ ਦੀ ਵਿਵਸਥਾ ਕੀਤੀ ਹੈ। ਫਾਊਂਡੇਸ਼ਨ ਦੇ ਪ੍ਰਧਾਨ ਇਰਿੰਦਰ ਸਿੰਘ ਆਹਲੂਵਾਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਤੋਂ ਇਲਾਵਾ ਰਮਜ਼ਾਨ ਵਿਚ ਪ੍ਰਵਾਸੀ ਮੁਸਲਮਾਨ ਮਜ਼ਦੂਰਾਂ ਲਈ ਵੀ ਤਾਜ਼ੇ ਫਲ ਅਤੇ ਸਬਜ਼ੀਆਂ ਵੰਡਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਆਹਲੂਵਾਲੀਆ ਨੇ ਕਿਹਾ ਕਿ ਸਿੱਖਾਂ 'ਚ ਪ੍ਰਚਲਿਤ ਵਿਸ਼ਵਾਸ 'ਸਰਬੱਤ ਦਾ ਭਲਾ' ਦਾ ਸਨਮਾਨ ਕਰਦੇ ਹੋਏ ਹੇਮਕੁੰਟ ਫਾਊਂਡੇਸ਼ਨ ਲਗਾਤਾਰ ਇਹ ਕੰਮ ਕਰ ਰਿਹਾ ਹੈ ਅਤੇ ਹਰ ਦਿਨ 45 ਹਜ਼ਾਰ ਤੋਂ ਵਧੇਰੇ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਮੁਹੱਈਆ ਕਰਵਾ ਰਿਹਾ ਹੈ। ਇਸ ਦੇ ਤਹਿਤ 10 ਹਜ਼ਾਰ ਲੋਕਾਂ ਲਈ ਪੱਕਿਆ ਹੋਇਆ ਭੋਜਨ, 25 ਹਜ਼ਾਰ ਲੋਕਾਂ ਲਈ ਸੁੱਕਾ ਰਾਸ਼ਨ ਅਤੇ ਇੰਨੇ ਹੀ ਲੋਕਾਂ ਲਈ ਰੋਜ਼ਾ ਖੋਲ੍ਹਣ ਲਈ ਫਲ ਅਤੇ ਸਬਜ਼ੀਆਂ ਦੀ ਵਿਵਸਥਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ, ਦੁੱਧ ਚੁਘਾਉਣ ਵਾਲੀਆਂ ਮਾਂਵਾਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਦਿਵਯਾਂਗ ਸਮੇਤ 15 ਹਜ਼ਾਰ ਲੋਕਾਂ ਲਈ ਦੁੱਧ ਦੀ ਵਿਵਸਥਾ ਵੀ ਸ਼ਾਮਲ ਹੈ।

ਭੋਜਨ ਵੰਡਣ ਦੇ ਕੰਮ 'ਚ ਸਥਾਨਕ ਸਰਕਾਰੀ ਅਧਿਕਾਰੀਆਂ ਦਾ ਸਹਿਯੋਗ—
ਭੋਜਨ ਵੰਡਣ ਦਾ ਕੰਮ ਸਥਾਨਕ ਸਰਕਾਰੀ ਅਧਿਕਾਰੀਆਂ ਦੇ ਸਹਿਯੋਗ ਨਾਲ ਹੁੰਦਾ ਹੈ। ਪ੍ਰਭਾਵਿਤ ਖੇਤਰਾਂ ਵਿਚ ਭੋਜਨ ਵੰਡਣ ਤੋਂ ਬਾਅਦ ਰੋਜ਼ਾਨਾ ਭੋਜਨ ਵੰਡਣ ਬਾਰੇ ਸਰਕਾਰ ਦੇ ਟ੍ਰੈਕਿੰਗ ਸਿਸਟਮ 'ਚ ਵੱਖ-ਵੱਖ ਵੈੱਬ ਲਿੰਕ ਤੋਂ ਸਾਰੇ ਵੇਰਵੇ ਅਪਡੇਟ ਕੀਤੇ ਜਾਂਦੇ ਹਨ। ਸਥਾਨਕ ਪੁਲਸ ਕਰਮਚਾਰੀ ਵੀ ਹਮੇਸ਼ਾ ਸਾਦ ਦਿੰਦੇ ਹਨ। ਗੁਰੂਗ੍ਰਾਮ ਦੇ ਟਿਕਰੀ, ਘਾਟਾ, ਉੱਲਾਹਵਾਸ, ਖਾਦਰਪੁਰ, ਬਾਦਸ਼ਾਹਪੁਰ, ਦਮਦਮਾ ਲੇਕ ਦੇ ਨੇੜੇ ਦੇਵ ਨਗਰ ਅਤੇ ਮਾਨੇਸਰ ਇੰਡਸਟਰੀਅਲ ਏਰੀਆ ਦੇ ਭੁੱਖੇ-ਗਰੀਬ ਲੋਕਾਂ ਨੂੰ ਵੀ ਖਾਣਾ ਦਿੱਤਾ ਜਾ ਰਿਹਾ ਹੈ।

ਘਰਾਂ ਤੋਂ ਹਰ ਦਿਨ ਆਉਂਦੀਆਂ ਨੇ 20 ਹਜ਼ਾਰ ਰੋਟੀਆਂ—
ਫਾਊਂਡੇਸ਼ਨ ਦੇ ਸਵੈ-ਸੇਵਕ ਦੱਖਣੀ ਦਿੱਲੀ ਦੀ ਡਿਫੈਂਸ ਕਾਲੋਨੀ, ਲਾਜਪਤ ਨਗਰ, ਸਾਊਥ ਐਕਸਟੈਂਸ਼ਨ ਦੇ ਨਾਲ-ਨਾਲ ਗੁੜਗਾਓਂ ਦੇ ਕੁਝ ਘਰਾਂ ਤੋਂ ਰੋਟੀਆਂ ਇਕੱਠੀਆਂ ਕਰਦੇ ਹਨ। ਫਿਲਹਾਲ 1500 ਤੋਂ ਵੱਧ ਪਰਿਵਾਰ ਯੋਗਦਾਨ ਦੇ ਰਹੇ ਹਨ ਅਤੇ ਰੋਜ਼ਾਨਾ ਔਸਤ 18 ਤੋਂ 20 ਹਜ਼ਾਰ ਰੋਟੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਪੈਕਿੰਗ ਅਤੇ ਵੰਡਣ ਦਾ ਕੰਮ ਕੀਤਾ ਜਾਂਦਾ ਹੈ।

Tanu

This news is Content Editor Tanu