ਹਾਰਟ ਦੇ ਮਰੀਜ਼ਾਂ ਲਈ ਖਤਰਨਾਕ ਹੈ ਹੀਟ ਸਟਰੋਕ, ਇਸ ਤਰ੍ਹਾਂ ਕਰੋ ਬਚਾਅ

05/26/2019 7:56:37 PM

ਨਵੀਂ ਦਿੱਲੀ— ਦਿਨੋਂ-ਦਿਨ ਪਾਰਾ ਵੱਧ ਰਿਹਾ ਹੈ ਅਤੇ ਸਾਰੇ ਲੋਕ ਗਰਮੀ ਨਾਲ ਹਾਲੋ-ਬੇਹਾਲ ਹਨ। ਤੇਜ਼ ਗਰਮੀ ਅਤੇ ਧੁੱਪ 'ਚ ਲੂ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਵੈਸੇ ਤਾਂ ਲੂ ਕਿਸੇ ਨੂੰ ਵੀ ਲੱਗ ਸਕਦੀ ਹੈ ਪਰ ਦਿਲ ਦੇ ਮਰੀਜ਼ਾਂ ਲਈ ਇਹ ਕੁੱਝ ਜ਼ਿਆਦਾ ਹੀ ਖਤਰਨਾਕ ਸਾਬਤ ਹੋ ਸਕਦੀ ਹੈ ਇਸ ਲਈ ਅਜਿਹੇ ਲੋਕਾਂ ਨੂੰ ਗਰਮੀ 'ਚ ਜ਼ਿਆਦਾ ਧਿਆਨ ਨਾਲ ਰਹਿਣ ਦੀ ਜ਼ਰੂਰਤ ਹੁੰਦੀ ਹੈ, ਜੋ ਹਾਰਟ ਸਬੰਧੀ ਬੀਮਾਰੀਆਂ ਨਾਲ ਗ੍ਰਸਤ ਹਨ ।

ਡਾਕਟਰਾਂ ਦੇ ਅਨੁਸਾਰ ਲੂ ਲੱਗਣ ਕਾਰਣ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਹੀ ਹਾਲਤ ਨਰਵਸ ਯਾਨੀ ਧਮਨੀਆਂ 'ਚ ਰਿਸਾਵ ਅਤੇ ਸਟਰੋਕ ਦਾ ਕਾਰਣ ਬਣ ਜਾਂਦੀ ਹੈ। ਸਾਹ ਫੁੱਲਣ ਲੱਗਦਾ ਹੈ ਅਤੇ ਹਾਰਟ 'ਤੇ ਪ੍ਰੈਸ਼ਰ ਵੱਧ ਜਾਂਦਾ ਹੈ, ਇਸ ਲਈ ਹਾਰਟ ਦੇ ਮਰੀਜ਼ਾਂ ਨੂੰ ਜ਼ਿਆਦਾ ਚੌਕੰਨੇ ਰਹਿਣ ਦੀ ਜ਼ਰੂਰਤ ਹੈ।

ਹੀਟ ਸਟਰੋਕ ਯਾਨੀ ਲੂ ਤੋਂ ਕਿਵੇਂ ਬਚੀਏ :
* ਧੁੱਪ 'ਚ ਨਿਕਲਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢਕ ਲਵੋ ਅਤੇ ਸੂਤੀ ਅਤੇ ਖੁੱਲ੍ਹੇ ਕੱਪੜੇ ਪਹਿਨੋ।

* ਆਪਣੇ ਨਾਲ ਪਾਣੀ, ਗਲੂਕੋਜ਼ ਅਤੇ ਨਿੰਬੂ ਰੱਖੋ। ਇਸ ਨਾਲ ਬਾਡੀ ਹਾਈਡਰੇਟ ਰਹਿੰਦੀ ਹੈ। ਸੱਤੂ ਦਾ ਘੋਲ, ਲੱਸੀ ਤੇ ਦਹੀਂ ਵੀ ਹੀਟ ਸਟਰੋਕ ਤੋਂ ਬਚਾਉਣ 'ਚ ਮਦਦ ਕਰਦੇ ਹਨ ।

* ਬੇਲ ਦਾ ਜੂਸ ਵੀ ਹੀਟ ਸਟਰੋਕ ਯਾਨੀ ਲੂ ਤੋਂ ਬਚਾਉਣ 'ਚ ਫਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ , ਬੀਟਾ-ਕੈਰੋਟੀਨ, ਥਾਇਮੀਨ, ਰਾਇਬੋਫਲੇਵਿਨ ਅਤੇ ਵਿਟਾਮਿਨ-ਸੀ ਹੁੰਦੇ ਹਨ, ਜੋ ਸਿਹਤ ਦਾ ਖਿਆਲ ਰੱਖਦੇ ਹਨ ਅਤੇ ਲੂ ਤੋਂ ਬਚਾਉਂਦੇ ਹਨ। ਇਸ ਦੇ ਇਲਾਵਾ ਇਹ ਹਾਰਟ ਲਈ ਵੀ ਕਾਫ਼ੀ ਫਾਇਦੇਮੰਦ ਹੁੰਦਾ ਹੈ ।

* ਜ਼ਿਆਦਾ ਟਾਈਟ ਅਤੇ ਗੂੜ੍ਹੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਖਾਲੀ ਪੇਟ ਬਾਹਰ ਨਾ ਜਾਓ ਅਤੇ ਜ਼ਿਆਦਾ ਦੇਰ ਭੁੱਖੇ ਰਹਿਣ ਤੋਂ ਬਚੋ। ਦਿਲ ਦੇ ਮਰੀਜ਼ ਇਸ ਮੌਸਮ 'ਚ ਕੁੱਝ ਵੀ ਤਲਿਆ-ਭੁੰਨਿਆ ਖਾਣ ਤੋਂ ਬਚੋ ਅਤੇ ਹੈਲਦੀ ਡਾਈਟ ਲਵੋ ।

* ਧੁੱਪ ਤੋਂ ਬਚਣ ਲਈ ਛੱਤਰੀ ਦਾ ਇਸਤੇਮਾਲ ਕਰੋ। ਇਸ ਦੇ ਇਲਾਵਾ ਸਿਰ 'ਤੇ ਗਿੱਲਾ ਕੱਪੜਾ ਜਾਂ ਰੁਮਾਲ ਰੱਖ ਕੇ ਚੱਲੋ। ਚਿਹਰੇ ਨੂੰ ਵੀ ਕੱਪੜੇ ਨਾਲ ਢਕ ਲਵੋ।

* ਪਿਆਜ਼ ਦਾ ਜੂਸ ਵੀ ਲੂ ਲੱਗਣ ਤੋਂ ਬਚਾਉਂਦਾ ਹੈ। ਆਯੁਰਵੇਦ ਦੇ ਅਨੁਸਾਰ ਲੂ ਲੱਗਣ ਤੋਂ ਬਚਾਉਣ 'ਚ ਪਿਆਜ਼ ਦਾ ਜੂਸ ਕਾਫ਼ੀ ਮਦਦਗਾਰ ਹੈ। ਬਾਹਰ ਨਿਕਲਣ ਤੋਂ ਪਹਿਲਾਂ ਜਾਂ ਤਾਂ ਇਸ ਨੂੰ ਸਰੀਰ ਦੇ ਖੁੱਲ੍ਹੇ ਹਿੱਸਿਆਂ 'ਤੇ ਲਾ ਲਵੋ ਜਾਂ ਫਿਰ ਰੋਜ਼ਾਨਾ ਇਕ ਚਮਚ ਪਿਆਜ਼ ਦਾ ਜੂਸ ਥੋੜ੍ਹੇ-ਜਿਹੇ ਸ਼ਹਿਦ ਦੇ ਨਾਲ ਮਿਲਾ ਕੇ ਪੀਓ।

* ਗਰਮੀ ਦੇ ਮੌਸਮ 'ਚ ਮਿਲਣ ਵਾਲੀਆਂ ਜ਼ਿਆਦਾਤਰ ਸਬਜ਼ੀਆਂ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਅਜਿਹੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ। ਜਿਵੇਂ ਟੀਂਡਾ, ਕੱਦੂ, ਤੋਰੀ, ਖੀਰਾ, ਕਕੜੀ ਆਦਿ। ਇਸ ਦੇ ਇਲਾਵਾ ਔਲਾ, ਪੁਦੀਨਾ, ਕੱਚਾ ਪਿਆਜ਼ ਵੀ ਭਰਪੂਰ ਮਾਤਰਾ 'ਚ ਖਾਓ ।

Baljit Singh

This news is Content Editor Baljit Singh