ਜਦੋਂ ਸਟੂਡੈਂਟਸ ਦੇ ਸਾਹਮਣੇ ਰਾਹੁਲ ਨੂੰ ਹੋਣਾ ਪਿਆ ਸ਼ਰਮਿੰਦਾ

11/25/2015 5:49:07 PM

ਨਵੀਂ ਦਿੱਲੀ- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਬੰਗਲੌਰ ਦੇ ਮਾਊਂਟ ਕਾਰਮੇਲ ਕਾਲਜ ਵਿਦਿਆਰਥੀ-ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਕਾਂਗਰਸ ਦੇ ਉਪ ਪ੍ਰਧਾਨ ਨੂੰ ਸ਼ਰਮਿੰਦਗੀ ਝੱਲਣੀ ਪਈ। ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਜਦੋਂ ਰਾਹੁਲ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਸਵੱਛ ਭਾਰਤ ਮੁਹਿੰਮ ਕੰਮ ਕਰ ਰਹੀ ਹੈ? ਉੱਥੇ ਮੌਜੂਦ ਸਟੂਡੈਂਟਸ ਨੇ ਹਾਂ ''ਚ ਜਵਾਬ ਦਿੱਤਾ।
ਰਾਹੁਲ ਨੇ ਫਿਰ ਤੋਂ ਜਦੋਂ ਪੁੱਛਿਆ ਕਿ ਕੀ ਮੇਕ ਇਨ ਇੰਡੀਆ ਕੰਮ ਕਰ ਰਿਹਾ ਹੈ ਤਾਂ ਵੀ ਉੱਥੇ ਮੌਜੂਦ ਸਟੂਡੈਂਟਸ ਨੇ ਹਾਂ ''ਚ ਜਵਾਬ ਦਿੱਤਾ। ਇਸ ਤਰ੍ਹਾਂ ਰਾਹੁਲ ਨੇ ਸਵੱਛ ਭਾਰਤ ਮੁਹਿੰਮ ਅਤੇ ਕਈ ਯੋਜਨਾਵਾਂ ''ਤੇ ਸਵਾਲ ਕੀਤਾ, ਜਿਸ ''ਚ ਵਿਦਿਆਰਥੀਆਂ ਨੇ ਮਿਲਿਆ-ਜੁਲਿਆ ਜਵਾਬ ਦਿੱਤਾ। ਇਸ ਕਾਰਨ ਰਾਹੁਲ ਨੂੰ ਸ਼ਰਮਿੰਦਗੀ ਝੱਲਣੀ ਪਈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਬੁੱਧਵਾਰ ਨੂੰ ਬੰਗਲੌਰ ਦੇ ਮਾਊਂਟ ਕਾਰਮੇਲ ਕਾਲਜ ''ਚ ਗਏ ਹੋਏ ਸਨ, ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।

Disha

This news is News Editor Disha