ਡੇਰਾ ਸਿਰਸਾ ਮੁਖੀ ਦੀ ਜੱਜ ਬਦਲਣ ਸਬੰਧੀ ਰਿੱਟ ਹਾਈ ਕੋਰਟ ਨੇ ਕੀਤੀ ਖਾਰਿਜ

12/21/2019 1:32:16 PM

ਚੰਡੀਗੜ੍ਹ (ਹਾਂਡਾ)—ਡੇਰਾ ਮੁਖੀ ਦੇ ਵਿਰੁੱਧ ਚੱਲ ਰਹੇ ਰਣਜੀਤ ਕਤਲ ਕੇਸ 'ਚ ਜੱਜ ਬਦਲਣ ਦੀ ਮੰਗ ਦੀ ਰਿੱਟ ਨੂੰ ਆਧਾਰਹੀਣ ਮੰਨਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਰਿੱਟਕਰਤਾ ਕ੍ਰਿਸ਼ਨ ਲਾਲ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਜੱਜ ਤੋਂ ਕੋਈ ਇਤਰਾਜ਼ ਨਹੀਂ ਪਰ ਜੱਜ ਡੇਰਾ ਮੁਖੀ ਵਿਰੁੱਧ ਪਹਿਲੇ ਮਾਮਲਿਆਂ 'ਚ ਸਜ਼ਾ ਸੁਣਾ ਚੁੱਕੇ ਹਨ। ਅਜਿਹੇ 'ਚ ਇਹ ਮਾਮਲਾ ਉਨ੍ਹਾਂ ਸਜ਼ਾਵਾਂ ਤੋਂ ਪ੍ਰਭਾਵਿਤ ਹੋਵੇਗਾ। ਹਾਈ ਕੋਰਟ ਨੇ ਕਿਹਾ ਕਿ ਰਿੱਟਕਰਤਾ ਦਾ ਅਜਿਹਾ ਖਦਸ਼ਾ ਨਿਰਾਧਾਰ ਹੈ। ਹਾਈ ਕੋਰਟ ਨੇ ਸੀ. ਬੀ. ਆਈ. ਜੱਜ ਬਦਲਣ ਦੀ ਮੰਗ ਨਾ ਮੰਨਦੇ ਹੋਏ ਰਿੱਟ ਨੂੰ ਖਾਰਿਜ ਕਰ ਦਿੱਤਾ ਹੈ।

Iqbalkaur

This news is Content Editor Iqbalkaur