ਪੇਂਟ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਕਈ ਲੋਕ ਝੁਲਸੇ

05/17/2018 4:28:08 PM

ਸੋਹਾਨਾ (ਸਤੀਸ਼ ਰਾਘਵ)— ਸੋਹਾਨਾ ਸਥਿਤ ਪੇਂਟ ਦੇ ਗੌਦਾਮ 'ਚ ਭਿਆਨਕ ਅੱਗ ਲੱਗ ਗਈ। ਸੂਚਨਾ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਦੀ ਇਕ ਗੱਡੀ ਪਹੁੰਚੀ ਗਈ ਹੈ। ਦੱਸਣਾ ਚਾਹੁੰਦੇ ਹਾਂ ਕਿ ਅੱਗ ਇੰਨੀ ਭਿਆਨਕ ਹੈ ਕਿ ਉਸ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ। ਅੱਗ ਦੌਰਾਨ ਗੋਦਾਮ 'ਚ ਮੌਜ਼ੂਦ ਕਈ ਲੋਕਾਂ ਦੇ ਝੁਲਸਣ ਦੀ ਵੀ ਖ਼ਬਰ ਹੈ। ਰਵੀ ਮਦਾਨ ਦਾ ਪੇਂਟ ਦਾ ਗੋਦਾਮ ਅਤੇ ਘਰ ਬਾਜ਼ਾਰ 'ਚ ਸਥਿਤ ਹੈ। ਹਾਲਾਂਕਿ ਅਜੇ ਤੱਕ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


ਮਿਲੀ ਜਾਣਕਾਰੀ 'ਚ ਇਸ ਅੱਗ 'ਚ ਇਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਹੈ, ਜਿਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਗੋਦਾਮ ਦੇ ਅੰਦਰ ਇਕ ਮਹਿਲਾ ਫਸੀ ਹੋਈ ਹੈ। ਜਿਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।