ਹਰਿਆਣਵੀ ਗਾਇਕਾ ਸਪਨਾ ਚੌਧਰੀ ਨੂੰ ਦਿੱਲੀ ਪੁਲਸ ਤੋਂ ਲੱਗਾ ਵੱਡਾ ਝਟਕਾ (ਦੇਖੋ ਤਸਵੀਰਾਂ)

09/06/2016 2:58:27 PM

ਨਵੀਂ ਦਿੱਲੀ— ''ਰਾਗਿਨੀ'' ਗੀਤ ਬੋਲ ਕੇ ਵਿਵਾਦਾਂ ''ਚ ਫਸੀ ਹਰਿਆਣਵੀ ਸਿੰਗਰ ਸਪਨਾ ਚੌਧਰੀ ਨੂੰ ਦਿੱਲੀ ਪੁਲਸ ਤੋਂ ਵੱਡਾ ਝਟਕਾ ਲੱਗਾ। ਦਰਅਸਲ ਸਪਨਾ ਚੌਧਰੀ ਨੇ 4 ਸਤੰਬਰ ਨੂੰ ਆਪਣੀ ਜੀਵਨਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਚਲਦਿਆਂ ਅੱਜ ਦਿੱਲੀ ਪੁਲਸ ਨੇ ਸਪਨਾ ਚੌਧਰੀ ਖਿਲਾਫ ਐੱਫ. ਆਈ. ਆਰ. ਦਰਜ ਕਰ ਦਿੱਤੀ ਹੈ। ਦਿੱਲੀ ਪੁਲਸ ਨੇ ਧਾਰਾ-309 ਦੇ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਪੁਲਸ ਨੇ ਸਪਨਾ ਚੌਧਰੀ ਦੇ ਬਿਆਨ ਦਰਜ ਕਰ ਲਏ ਹਨ। ਮਿਲੀ ਜਾਣਕਾਰੀ ਮੁਤਾਬਕ ਸਪਨਾ ਚੌਧਰੀ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਤੁਹਾਨੂੰ ਦੱਸ ਦਈਏ ਦੋ ਵਿਵਾਦਾਂ ''ਚ ਫਸੀ ਹਰਿਆਣੀ ਸਿੰਗਰ ਸਪਨਾ ਚੌਧਰੀ ਨੇ 4 ਸਤੰਬਰ ਨੂੰ ਜ਼ਹਿਰ ਖਾ ਲਿਆ ਸੀ ਅਤੇ ਇਸ ਦੇ ਨਾਲ ਹੀ ਉਸ ਨੇ 6 ਪੇਜ਼ਾਂ ਦਾ ਸੁਸਾਈਡ ਨੋਟ ਲਿਖਿਆ ਸੀ, ਜਿਸ ''ਚ ਉਸ ਨੇ ਸਮਾਜਿਕ ਸੰਗਠਨ ਨਿਗਾਹੇਂ ਦੇ ਰਾਸ਼ਟਰੀ ਮੁਖੀ ਨਵਾਬ ਸੱਤਪਾਲ ਤੰਵਰ ਨਾਂ ਦੇ ਵਿਅਕਤੀ ਖਿਲਾਫ ਸੁਸਾਈਡ ਕਰਨ ਦਾ ਦੋਸ਼ ਲਗਾਇਆ ਸੀ। ਸਪਨਾ ਦੀ ਸ਼ਿਕਾਇਤ ''ਤੇ ਨਵਾਬ ਸੱਤਪਾਲ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਪਨਾ ਖਿਲਾਫ ਗੁੜਗਾਓਂ ਪੁਲਸ ਨੇ ਬੀਤੇ ਦਿਨੀਂ ਇਕ ਗੀਤ ਦੇ ਬੋਲ ਨੂੰ ਲੈ ਕੇ ਐੱਸ. ਸੀ- ਐੱਸ. ਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ ਦੇ ਚਲਦਿਆਂ ਸਪਨਾ ਚੌਧਰੀ ''ਤੇ ਦੋਸ਼ ਹੈ ਕਿ ਉਸ ਨੇ ਗੁੜਗਾਓਂ ਦੇ ਚੱਕਰਪੁਰ ਇਲਾਕੇ ''ਚ ਰਾਗਿਨੀ ਪ੍ਰੋਗਰਾਮ ਦੇ ਤਹਿਤ ਦਲਿਤਾਂ ਲਈ ਮਾੜੇ ਸ਼ਬਦ ਕਹੇ ਸਨ।