ਹਰਿਆਣਾ : ਰੇਮਡੇਸੀਵਿਰ ਦੇ ਨਕਲੀ ਟੀਕੇ ਵੇਚਣ ਦੇ ਦੋਸ਼ ''ਚ ਦੁਕਾਨਦਾਰ ਗ੍ਰਿਫ਼ਤਾਰ

05/08/2021 6:48:19 PM

ਭਿਵਾਨੀ- ਹਰਿਆਣਾ ਦੇ ਭਿਵਾਨੀ ਜ਼ਿਲ੍ਹਾ ਪੁਲਸ ਨੇ ਕੋਰੋਨਾ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ 70 ਹਜ਼ਾਰ ਰੁਪਏ 'ਚ ਰੇਮਡੇਸੀਵਿਰ ਟੀਕੇ ਦੀਆਂ 2 ਨਕਲੀ ਸ਼ੀਸ਼ੀਆਂ ਵੇਚਣ ਦੇ ਦੋਸ਼ 'ਚ ਇਕ ਦੁਕਾਨਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ.ਓ. ਇੰਚਾਰਜ ਇੰਸਪੈਕਟਰ ਸ਼੍ਰੀਭਗਵਾਨ ਨੇ ਦੱਸਿਆ ਕਿ ਇਹ ਮਾਮਲਾ 29 ਅਪ੍ਰੈਲ ਤੋਂ ਇਕ ਮਈ ਦੇ ਵਿਚ ਦਾ ਹੈ। ਉਨ੍ਹਾਂ ਦੱਸਿਆ,''ਕੋਰੋਨਾ ਵਾਇਰਸ ਨਾਲ ਪੀੜਤ ਇਕ ਜਨਾਨੀ ਇਸ ਦੌਰਾਨ ਨਿੱਜੀ ਹਸਪਤਾਲ 'ਚ ਦਾਖ਼ਲ ਸੀ। ਡਾਕਟਰਾਂ ਦੀ ਸਲਾਹ 'ਤੇ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਕੰਪਲੈਕਸ 'ਚ ਸਥਿਤ ਦਵਾਈ ਦੇ ਦੁਕਾਨਦਾਰ ਤੋਂ ਰੇਮਡੇਸੀਵਿਰ ਟੀਕੇ ਖਰੀਦਣ ਲਈ ਸੰਪਰਕ ਕੀਤਾ। ਦੁਕਾਨਦਾਰ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਸ ਕੋਲ ਟੀਕੇ ਨਹੀਂ ਹਨ ਪਰ ਉਹ ਵਿਵਸਥਾ ਕਰਵਾ ਸਕਦਾ ਹੈ।

ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਦੁਕਾਨਦਾਰ ਦੀ ਮਦਦ ਨਾਲ 70 ਹਜ਼ਾਰ ਰੁਪਏ 'ਚ ਟੀਕੇ ਨਹੀਂ ਹਨ ਪਰ ਉਹ ਵਿਵਸਥਾ ਕਰਵਾ ਸਕਦਾ ਹੈ। ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਦੁਕਾਨਦਾਰ ਦੀ ਮਦਦ ਨਾਲ 70 ਹਜ਼ਾਰ ਰੁਪਏ 'ਚ ਟੀਕੇ ਦੀਆਂ 2 ਸ਼ੀਸ਼ੀਆਂ ਖਰੀਦੀਆਂ।'' ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਸ਼੍ਰੀਭਗਵਾਨ ਨੇ ਦੱਸਿਆ,''ਪਰਿਵਾਰ ਵਾਲਿਆਂ ਨੇ ਨਕਲੀ ਟੀਕੇ ਵੇਚੇ ਜਾਣ ਦੀ ਲਗਾਤਾਰ ਆ ਰਹੀਆਂ ਖ਼ਬਰਾਂ ਕਾਰਨ ਦੋਹਾਂ ਸ਼ੀਸ਼ੀਆਂ ਦੀਆਂ ਤਸਵੀਰਾਂ ਹੋਰ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜੀਆਂ। ਇਸ 'ਤੇ ਜ਼ਿਆਦਾਤਰ ਥਾਂਵਾਂ ਤੋਂ ਉਨ੍ਹਾਂ ਨੂੰ ਟੀਕੇ ਦੇ ਨਕਲੀ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਟੀਕੇ ਦੁਕਾਨਦਾਰ ਨੂੰ ਵਾਪਸ ਕਰਨੇ ਚਾਹੇ ਪਰਕ ਉਸ ਨੇ ਇਨਕਾਰ ਕਰ ਦਿੱਤਾ।''

ਉਨ੍ਹਾਂ ਦੱਸਿਆ,''ਇਸ ਵਿਚ ਪਰਿਵਾਰ ਵਾਲੇ ਮਹਿਲਾ ਮਰੀਜ਼ ਨੂੰ ਘਰ ਲੈ ਆਏ, ਜਿੱਥੇ ਉਸ ਦੀ ਮੌਤ ਹੋ ਗਈ। ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਫਿਰ ਤੋਂ ਟੀਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਵਾਪਸ ਨਹੀਂ ਲਏ।'' ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨਾਲ ਸੰਪਰਕ ਕੀਤਾ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਸ਼ੁੱਕਰਵਾਰ ਸ਼ਾਮ ਪੁਲਸ ਅਤੇ ਡਰੱਗ ਕੰਟਰੋਲਰ ਹੇਮੰਤ ਗਰੋਵਰ ਦੀ ਟੀਮ ਨੇ ਹਸਪਤਾਲ 'ਚ ਛਾਪਾ ਮਾਰਿਆ ਅਤੇ ਦੁਕਾਨਦਾਰ ਇੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਸਿੰਘ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਨੂੰ ਪੁਲਸ ਹਿਰਾਸਤ 'ਚ ਭੇਜਣ ਦੀ ਅਪੀਲ ਕੀਤੀ ਜਾਵੇਗੀ। ਪੁਲਸ ਇਸ 'ਚ ਅੱਗੇ ਦੀ ਕਾਰਵਾਈ ਕਰ ਰਹੀ ਹੈ।

DIsha

This news is Content Editor DIsha