ਪਾਨੀਪਤ 'ਚ ਤਾਲਾਬੰਦੀ ਦੌਰਾਨ ਗਊਸ਼ਾਲਾ 'ਚ 80 ਗਾਂਵਾਂ ਦੀ ਭੁੱਖ ਨਾਲ ਮੌਤ

06/11/2020 5:10:33 PM

ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਤਾਲਾਬੰਦੀ ਕਾਰਨ ਸਮਾਲਖਾ ਚੁਲਕਾਨਾ ਸੜਕ 'ਤੇ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ 'ਚ ਤਾਲਾਬੰਦੀ ਦੌਰਾਨ ਭੁੱਖ ਨਾਲ 80 ਗਾਂਵਾਂ ਨੇ ਦਮ ਤੋੜ ਦਿੱਤਾ। ਇਨ੍ਹਾਂ ਮਰੀਆਂ ਗਾਂਵਾਂ ਨੂੰ ਕੁੱਤੇ ਖਾ ਰਹੇ ਹਨ। ਗਊਸ਼ਾਲਾ 'ਚ ਹਰ ਪਾਸੇ ਗੰਦਗੀ ਫੈਲੀ ਹੋਈ ਹੈ, ਨਾ ਤਾਂ ਉੱਥੇ ਚਾਰਾ ਹੈ ਅਤੇ ਨਾ ਹੀ ਸਾਫ਼-ਸਫ਼ਾਈ। ਪ੍ਰਬੰਧਕ ਦਾ ਕਹਿਣਾ ਹੈ ਕਿ ਗਊਸ਼ਾਲਾ 'ਚ ਸਮਰੱਥਾ ਤੋਂ ਵੱਧ ਗਾਂਵਾਂ ਹਨ। ਇਨ੍ਹਾਂ ਸਾਰਿਆਂ ਦੀ ਦੇਖਭਾਲ ਨਹੀਂ ਹੋ ਪਾ ਰਹੀ। ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਲਈ ਕਈ ਵਾਰ ਅਪੀਲ ਕਰ ਚੁਕੇ ਹਾਂ ਪਰ ਉੱਥੋਂ ਕੋਈ ਜਵਾਬ ਨਹੀਂ ਆਇਆ। ਸਰਕਾਰ ਅਤੇ ਪ੍ਰਸ਼ਾਸਨ ਨਾ ਤਾਂ ਗਾਂਵਾਂ ਨੂੰ ਚਾਰਾ ਮੁਹੱਈਆ ਕਰਵਾ ਸਕੇ ਅਤੇ ਨਾ ਇਨ੍ਹਾਂ ਦੇ ਮਰਨ ਤੋਂ ਬਾਅਦ ਇਨ੍ਹਾਂ  ਨੂੰ ਦਫਨਾਉਣ ਲਈ ਜ਼ਮੀਨ। ਗਾਂ ਦੇ ਨਾਂ 'ਤੇ ਵੋਟਾਂ ਤਾਂ ਬਹੁਤ ਲਈਆਂ ਜਾਂਦੀਆਂ ਹਨ ਪਰ ਬਦਕਿਸਮਤੀ ਕਿ ਇਨ੍ਹਾਂ ਦੀ ਜਾਨ ਬਚਾਉਣ ਲਈ ਕੋਈ ਅੱਗੇ ਨਹੀਂ ਆਉਂਦਾ। ਅੱਜ ਵੀ ਇਸ ਗਊਸ਼ਾਲਾ 'ਚ ਗਾਂਵਾਂ ਮਰ ਰਹੀਆਂ ਹਨ। ਨਾ ਸਰਕਾਰ ਦਾ ਦਿਲ ਪਸੀਜ ਰਿਹਾ ਹੈ ਅਤੇ ਨਾ ਹੀ ਪਸ਼ੂ ਪ੍ਰੇਮੀਆਂ ਦਾ।

ਦੱਸਣਯੋਗ ਹੈ ਕਿ ਸਮਾਲਖਾ ਚੁਲਕਾਨਾ ਰੋਡ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਸਾਢੇ 3 ਏਕੜ 'ਚ ਬਣੀ ਹੋਈ ਹੈ। ਤਾਲਾਬੰਦੀ ਕਾਰਨ ਗਊਸ਼ਾਲਾ 'ਚ ਗਾਂਵਾਂ ਦੀ ਗਿਣਤੀ ਵਧ ਹੋਣ ਕਾਰਨ ਕਰੀਬ 80 ਗਾਂਵਾਂ ਦੀ ਭੁੱਖ ਕਾਰਨ ਮੌਤ ਹੋ ਚੁੱਕੀ ਹੈ। ਜਾਣਕਾਰੀ ਦਿੰਦੇ ਹੋਏ ਗਊਸ਼ਾਲਾ ਦੇ ਮੈਨੇਜਰ ਕੁਲਦੀਪ ਨੇ ਦੱਸਿਆ ਕਿ ਗਊਸ਼ਾਲਾ 'ਚ ਗਾਂਵਾਂ ਦੀ ਗਿਣਤੀ 1850 ਹੈ, ਜਦੋਂ ਕਿ ਸਮਰੱਥਾ 1100 ਗਾਂਵਾਂ ਦੀ ਹੈ। ਗਊਸ਼ਾਲਾ 'ਚ ਪਸ਼ੂਆਂ ਦੀ ਗਿਣਤੀ ਵਧ ਹੈ, ਇਸ ਲਈ ਹਰ ਰੋਜ਼ ਗਾਂਵਾਂ ਦੀ ਭੁੱਖ ਕਾਰਨ ਮੌਤ ਹੋ ਰਹੀ ਹੈ। ਕੁਲਦੀਪ ਨੇ ਦੱਸਿਆ ਕਿ ਜਦੋਂ ਉਹ ਗਾਂ ਨੂੰ ਚਾਰਾ ਪਾਉਂਦੇ ਹਨ ਤਾਂ ਸਾਰੀਆਂ ਗਾਂਵਾਂ ਇਕੱਠੇ ਚਾਰਾ ਖਾਂਦੀਆਂ ਹਨ ਅਤੇ ਜੋ ਕਮਜ਼ੋਰ ਗਾਂ ਹੈ, ਉਸ ਨੂੰ ਉਨ੍ਹਾਂ ਗਾਂਵਾਂ ਦੀ ਭੀੜ ਵੱਧ ਹੋਣ ਕਾਰਨ ਚਾਰਾ ਨਹੀਂ ਮਿਲ ਪਾਉਂਦਾ ਅਤੇ ਉਹ ਭੁੱਖੀ ਰਹਿ ਜਾਂਦੀ ਹੈ। ਇਸ ਕਾਰਨ ਹਰ ਰੋਜ਼ ਗਾਂਵਾਂ ਦੀ ਮੌਤ ਹੋ ਰਹੀ ਹੈ ਅਤੇ ਤਾਲਾਬੰਦੀ ਦੌਰਾਨ ਕਰੀਬ 80 ਗਾਂਵਾਂ ਮਰ ਚੁਕੀਆਂ ਹਨ।

DIsha

This news is Content Editor DIsha