ਹਰਿਆਣਾ : ਗੁਰੂਗ੍ਰਾਮ ''ਚ ਮੀਂਹ ਤੋਂ ਬਾਅਦ ਝੁਕੀ 4 ਮੰਜ਼ਲਾਂ ਬਿਲਡਿੰਗ, ਪੁਲਸ ਨੇ ਕਰਵਾਈ ਖਾਲੀ

08/20/2020 5:37:03 PM

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਵੀਰਵਾਰ ਨੂੰ ਪੈ ਰਹੇ ਮੀਂਹ ਤੋਂ ਬਾਅਦ ਸ਼ਹਿਰ ਦਾ ਇਕ ਚਾਰ ਮੰਜ਼ਲਾ ਬਿਲਡਿੰਗ ਝੁੱਕ ਗਿਆ। ਖਤਰੇ ਨੂੰ ਦੇਖਦੇ ਹੋਏ ਪੁਲਸ ਨੇ ਇਸ ਨੂੰ ਖਾਲੀ ਕਰਵਾ ਲਿਆ ਹੈ। ਵੀਰਵਾਰ ਦੀ ਸਵੇਰ ਤੋਂ ਹੀ ਗੁਰੂਗ੍ਰਾਮ 'ਚ ਮੀਂਹ ਆਫ਼ਤ ਬਣ ਕੇ ਪੈ ਰਿਹਾ ਹੈ। ਮੋਹਲੇਧਾਰ ਮੀਂਹ ਕਾਰਨ ਸੜਕਾਂ ਜਾਮ ਹੋ ਗਈਆਂ ਅਤੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚ ਗੁਰੂਗ੍ਰਾਮ ਸੈਕਟਰ-46 'ਚ ਮੋਹਲੇਦਾਰ ਮੀਂਹ ਕਾਰਨ ਇਕ ਚਾਰ ਮੰਜ਼ਲਾਂ ਬਿਲਡਿੰਗ ਝੁਕ ਗਈ। ਉੱਥੇ ਦੇ ਲੋਕਾਂ ਨੇ ਬਿਲਡਿੰਗ ਝੁਕਣ ਦੀ ਖ਼ਬਰ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਪੂਰੀ ਬਿਲਡਿੰਗ ਨੂੰ ਖਾਲੀ ਕਰਵਾ ਲਿਆ ਹੈ। ਨਾਲ ਹੀ ਲੋਕਾਂ ਨੂੰ ਉਸ ਦੇ ਨੇੜੇ ਨਾ ਜਾਣ ਦੀ ਹਿਦਾਇਤ ਦਿੱਤੀ ਹੈ।

ਦੱਸਣਯੋਗ ਹੈ ਕਿ ਵੀਰਵਾਰ ਸਵੇਰ ਤੋਂ ਪੈ ਰਹੇ ਮੀਂਹ ਨੇ ਪੂਰੇ ਗੁਰੂਗ੍ਰਾਮ ਸ਼ਹਿਰ ਨੂੰ ਡੁੱਬਾ ਦਿੱਤਾ ਹੈ। ਸ਼ਹਿਰ ਦੇ ਕਈ ਇਲਾਕੇ ਸਮੁੰਦਰ ਬਣ ਗਏ ਹਨ। ਪਾਣੀ ਭਰਨ ਕਾਰਨ ਲੋਕਾਂ ਨੂੰ ਕਿਸ਼ਤੀ ਦਾ ਸਹਾਰਾ ਲੈਣਾ ਪਿਆ। ਇਸ ਵਿਚ ਗੁਰੂਗ੍ਰਾਮ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਰੂਰੀ ਹੋਣ 'ਤੇ ਹੀ ਘਰੋਂ ਬਾਹਰ ਨਿਕਲਣ। ਮੌਸਮ ਵਿਭਾਗ ਅਨੁਸਾਰ ਦਿੱਲੀ ਅਤੇ ਨੇੜਲੇ ਇਲਾਕਿਆਂ 'ਚ ਬਾਰਸ਼ ਨੂੰ ਲੈ ਕੇ 2 ਦਿਨ ਦਾ ਅਲਰਟ ਜਾਰੀ ਹੈ।

ਸਾਈਬਰ ਸਿਟੀ ਦੇ ਨਾਂ ਨਾਲ ਮਸ਼ਹੂਰ ਗੁਰੂਗ੍ਰਾਮ ਦੀਆਂ ਸੜਕਾਂ 'ਤੇ ਦਰਿਆ ਵਰਗੀਆਂ ਲੱਗ ਰਹੀਆਂ ਹਨ। ਇੱਥੋਂ ਦੀਆਂ ਗਲੀਆਂ 'ਚ ਕਿਸ਼ਤੀਆਂ ਚੱਲ ਰਹੀਆਂ ਹਨ। ਦਫ਼ਤਰ ਲਈ ਨਿਕਲੇ ਲੋਕ ਲੰਬੇ ਜਾਮ 'ਚ ਫਸ ਗਏ। ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੰਮ ਕਾਰਨ ਘਰੋਂ ਬਾਹਰ ਨਿਕਲੇ ਲੋਕ ਜਗ੍ਹਾ-ਜਗ੍ਹਾ ਪਾਣੀ ਭਰਨ ਕਾਰਨ ਫਸ ਗਏ।

DIsha

This news is Content Editor DIsha