ਕਰਵਾਚੌਥ ਦਾ ਸਾਮਾਨ ਖਰੀਦਣ ਆਇਆ ਸੀ ਜੋੜਾ, ਹਾਦਸੇ 'ਚ ਪਤਨੀ ਦੀ ਮੌਤ

11/01/2023 2:05:47 PM

ਗੋਹਾਨਾ- ਦੇਸ਼ ਭਰ 'ਚ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖ ਰਹੀਆਂ ਹਨ। ਇਸ ਸਾਲ ਕਰਵਾਚੌਥ ਦਾ ਵਰਤ 1 ਨਵੰਬਰ ਯਾਨੀ ਕਿ ਅੱਜ ਹੈ। ਹਿੰਦੂ ਧਰਮ ਅਨੁਸਾਰ, ਇਸ ਦਿਨ ਔਰਤਾਂ 16 ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਦਰਮਿਆਨ ਹਰਿਆਣਾ ਦੇ ਗੋਹਾਨਾ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਇੱਥੇ ਕਰਵਾਚੌਥ ਦਾ ਸਾਮਾਨ ਖਰੀਦਣ ਪਤੀ ਨਾਲ ਆਈ ਔਰਤ ਦੀ ਹਾਦਸੇ 'ਚ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ 'ਚ ਜੁੱਟ ਗਈ। ਹਾਦਸੇ ਮਗਰੋਂ ਕਾਰ ਸਵਾਰ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਕਰਵਾਚੌਥ ਵਾਲੇ ਦਿਨ ਔਰਤਾਂ ਛਾਣਨੀ ’ਚੋਂ ਕਿਉਂ ਦੇਖਦੀਆਂ ਹਨ ‘ਚੰਦਰਮਾ’, ਜਾਣੋ ਇਸ ਨਾਲ ਜੁੜੀ ਪੌਰਾਣਿਕ ਕਥਾ

ਮ੍ਰਿਤਕਾ ਦੀ ਪਛਾਣ ਬੀਰਮਤੀ ਉਮਰ 45 ਸਾਲ ਵਾਸੀ ਕ੍ਰਿਸ਼ਨਾ ਕਾਲੋਨੀ ਸੋਨੀਪਤ ਰੋਡ, ਗੋਹਾਨਾ ਵਜੋਂ ਹੋਈ ਹੈ। ਹਾਦਸੇ ਵਿਚ ਉਸ ਦਾ ਪਤੀ ਰੋਹਤਾਸ ਵੀ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਉਹ ਸਦਮੇ 'ਚ ਹੈ। ਸ਼ਹਿਰ ਦੇ ਫੁਹਾਰਾ ਚੌਕ 'ਤੇ ਕਾਰ ਚਾਲਕ ਨੇ ਇਕ ਦਮ ਤੋਂ ਕਾਰ ਦੀ ਡਰਾਈਵਰ ਵਾਲੀ ਸਾਈਡ ਦੀ ਖਿੜਕੀ ਖੋਲ੍ਹ ਦਿੱਤੀ।

ਇਹ ਵੀ ਪੜ੍ਹੋ- ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਕਲਯੁੱਗੀ ਪੁੱਤ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਪਿੱਛੇ ਆ ਰਹੇ ਬਾਈਕ 'ਤੇ ਸਵਾਰ ਜੋੜਾ ਉਸ ਨਾਲ ਟਕਰਾ ਗਿਆ ਅਤੇ ਸੜਕ 'ਤੇ ਡਿੱਗ ਗਿਆ। ਜਿਵੇਂ ਹੀ ਪਿੱਛੇ ਬੈਠੀ ਔਰਤ ਸੜਕ 'ਤੇ ਡਿੱਗੀ ਤਾਂ ਪਿੱਛੇ ਤੋਂ ਆ ਰਹੇ ਟਰੱਕ ਦਾ ਟਾਇਰ ਉਸ ਦੇ ਉਪਰ ਚੜ੍ਹ ਗਿੁਆ। ਜ਼ਖਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਔਰਤ ਦੀ ਰਸਤੇ ਵਿਚ ਹੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu