ਹਰਿਆਣਾ 'ਚ ਦਿਨ-ਦਿਹਾੜੇ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੀ ਗੋਲੀ ਮਾਰ ਕੇ ਹੱਤਿਆ (ਵੀਡੀਓ)

06/27/2019 2:03:08 PM

ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ 'ਚ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੀ ਅਣਪਛਾਤੇ ਹਮਲਾਵਰਾਂ ਨੇ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਵਿਕਾਸ ਨੂੰ 10 ਗੋਲੀਆਂ ਮਾਰੀਆਂ। ਪੁਲਸ ਸੂਤਰਾਂ ਮੁਤਾਬਕ ਵਿਕਾਸ 'ਤੇ ਗੋਲੀਬਾਰੀ ਉਸ ਸਮੇਂ ਹੋਈ, ਜਦੋਂ ਉਹ ਸਵੇਰੇ ਦੇ ਸਮੇਂ ਉਹ ਆਪਣੀ ਗੱਡੀ 'ਚ ਸਵਾਰ ਹੋ ਕੇ ਜਿਨ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਵਿਕਾਸ ਸਵੇਰੇ ਸੈਕਟਰ-9 ਦੀ ਹੁਡਾ ਮਾਰਕੀਟ ਵਿਚ ਜਿਮ ਕਰਨ ਪੁੱਜੇ ਸਨ, ਜਿਵੇਂ ਹੀ ਉਹ ਆਪਣੀ ਗੱਡੀ 'ਚੋਂ ਉਤਰੇ ਤਾਂ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਵਰ੍ਹਾਈਆਂ ਸ਼ੁਰੂ ਕਰ ਦਿੱਤੀਆਂ। ਵਿਕਾਸ 'ਤੇ ਕਰੀਬ 8 ਤੋਂ 10 ਗੋਲੀਆਂ ਮਾਰੀਆਂ ਗਈਆਂ। 

ਅਧਿਕਾਰੀਆਂ ਮੁਤਾਬਕ ਇਸ ਘਟਨਾ ਤੋਂ ਤੁਰੰਤ ਬਾਅਦ ਵਿਕਾਸ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਦਿਨ-ਦਿਹਾੜੇ ਹੋਈ ਇਸ ਹੱਤਿਆ ਤੋਂ ਬਾਅਦ ਫਰੀਦਾਬਾਦ ਪੁਲਸ ਹਰਕਤ ਵਿਚ ਆਈ ਗਈ ਹੈ। ਪੁਲਸ ਸੀ. ਸੀ. ਟੀ. ਵੀ. ਫੁਟੇਜ਼ ਖੰਗਾਲਣ ਨਾਲ ਹੀ ਹਮਲਾਵਰਾਂ ਦੀ ਭਾਲ ਵਿਚ ਜੁਟ ਗਈ ਹੈ।

Tanu

This news is Content Editor Tanu