ਹਰਿਆਣਾ ਸਰਕਾਰ ਈ-ਵਾਹਨਾਂ ਦੀ ਖਰੀਦ ’ਤੇ ਦੇਵੇਗੀ ਸਬਸਿਡੀ : ਮਨੋਹਰ ਖੱਟੜ

09/22/2021 1:16:11 PM

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ਸਰਕਾਰ ਨੇ ਈ-ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹ ਦੇਣ ਲਈ ਉਨ੍ਹਾਂ ਦੀ ਖਰੀਦ ’ਤੇ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ। ਖੱਟੜ, ਉਨ੍ਹਾਂ ਦੇ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਵਿਧਾਇਕ ‘ਵਿਸ਼ਵ ਕਾਰ ਮੁਕਤ ਦਿਵਸ’ ’ਤੇ ਬੁੱਧਵਾਰ ਨੂੰ ਇੱਥੇ ਸਾਈਕਲ ਚਲਾ ਕੇ ਮੁੱਖ ਮੰਤਰੀ ਦੇ ਸਰਕਾਰੀ ਘਰ ਤੋਂ ਹਰਿਆਣਾ ਸਕੱਤਰੇਤ ਤੱਕ ਗਏ। ਸਕੱਤਰੇਤ ਖੱਟੜ ਦੇ ਘਰ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ’ਤੇ ਹੈ। ਖੱਟੜ ਨੇ ਪਹਿਲਾਂ ਵੀ ਕਈ ਮੌਕਿਆਂ ’ਤੇ ਇਹ ਦੂਰੀ ਸਾਈਕਲ ’ਤੇ ਤੈਅ ਕੀਤੀ ਹੈ। ਇਕ ਸਰਕਾਰੀ ਬਿਆਨ ਅਨੁਸਾਰ ਖੱਟੜ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਦੇ ਅਧੀਨ ਰਾਜ ਸਰਕਾਰ ਨੇ ਉਨ੍ਹਾਂ ਦੀ ਖਰੀਦ ’ਤੇ ਸਬਸਿਡੀ ਦੇਣ ਦਾ ਫ਼ੈਸਲਾ ਲਿਆ ਹੈ। 

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਈਕਲ ਨੂੰ ਆਵਾਜਾਈ ਦਾ ਸਸਤਾ ਅਤੇ ਵਾਤਾਵਰਣ ਅਨੁਕੂਲ ਸਾਧਨ ਕਰਾਰ ਦਿੰਦੇ ਹੋਏ ਲੋਕਾਂ ਨੂੰ ਸਾਈਕਲ ਚਲਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਬਾਅਦ ’ਚ ਸਕੱਤਰੇਤ ਤੋਂ ਈ-ਵਾਹਨ ’ਤੇ ਆਪਣੇ ਘਰ ਵਾਪਸ ਗਏ। ਉਸ ਤੋਂ ਪਹਿਲਾਂ ਉਨ੍ਹਾਂ ਨੇ ਵਿਸ਼ਵ ਕਾਰ ਦਿਵਸ ’ਤੇ ਇੱਥੇ ਸਕੱਤਰੇਤ ’ਚ ਈ-ਵਾਹਨ ਜਾਗਰੂਕਤਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦਰਅਸਲ ਲੋਕ ਵਾਹਨਾਂ ਨੂੰ ਆਪਣੇ ਦਰਜੇ ਦਾ ਪ੍ਰਤੀਕ ਸਮਝਦੇ ਹਨ ਅਤੇ ਕਰਮੀ ਤੇ ਅਧਿਕਾਰੀ ਆਪਣੇ ਦਫ਼ਤਰ ਨੇੜੇ ਰਹਿਣ ਤੋਂ ਬਾਅਦ ਵੀ ਆਉਣ-ਜਾਣ ਲਈ ਵਾਹਨਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਨੇੜੇ ਦੇ ਸਥਾਨਾਂ ’ਤੇ ਪੈਦਲ ਜਾਣ ਜਾਂ ਸਾਈਕਲ ’ਤੇ ਜਾਣ ਦੀ ਅਪੀਲ ਕੀਤੀ।

DIsha

This news is Content Editor DIsha