ਨਹਿਰ ''ਚ ਤੈਰਦਾ ਮਿਲਿਆ ਸੂਟਕੇਸ, ਖੋਲ੍ਹਿਆਂ ਤਾਂ ਅੰਦਰੋਂ ਨਿਕਲੀ ਕੁੜੀ ਦੀ ਲਾਸ਼

10/12/2020 4:00:19 PM

ਸਿਰਸਾ- ਹਰਿਆਣਾ ਦੇ ਸਿਰਸਾ 'ਚ ਵਨਮੰਦੋਰੀ ਨਹਿਰ 'ਚੋਂ ਸੂਟਕੇਸ 'ਚ ਬੰਦ ਇਕ ਕੁੜੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਨਹਿਰ 'ਚ ਸੂਟਕੇਸ ਰੁੜ੍ਹਦਾ ਵੇਖ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਡਿੰਗ ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਸੂਟਕੇਸ ਨੂੰ ਨਹਿਰ 'ਚੋਂ ਬਾਹਰ ਕੱਢਿਆ। ਸੂਟਕੇਸ ਖੋਲ੍ਹਣ 'ਤੇ ਉਸ 'ਚੋਂ ਕਰੀਬ 25 ਸਾਲਾ ਕੁੜੀ ਦੀ ਲਾਸ਼ ਮਿਲੀ। ਮ੍ਰਿਤਕਾ ਦੇ ਗਲੇ 'ਤੇ ਰੱਸੀ ਵਰਗਾ ਨਿਸ਼ਾਨ ਪਾਇਆ ਗਿਆ। ਫਿਲਹਾਲ ਕੁੜੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਲਾਸ਼ ਨੂੰ ਪਛਾਣ ਲਈ ਨਾਗਰਿਕ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਹੈ। ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਤਲ ਕਿਸ ਤਰ੍ਹਾਂ ਕੀਤਾ ਗਿਆ ਹੈ।

ਡੀ.ਸੀ.ਪੀ. ਸੰਜੇ ਕੁਮਾਰ ਨੇ ਦੱਸਿਆ ਕਿ ਡਿੰਗ ਥਾਣਾ ਪੁਲਸ ਨੇ ਮਾਈਨਰ ਤੋਂ ਸੂਟਕੇਸ 'ਚ ਬੰਦ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਨੇੜੇ-ਤੇੜੇ ਦੇ ਜ਼ਿਲ੍ਹਿਆਂ ਦੀ ਪੁਲਸ ਨਾਲ ਸੰਪਰਕ ਕਰ ਕੇ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਲਾਸ਼ ਨੂੰ ਮੁੱਖ ਨਹਿਰ 'ਚ ਸੁੱਟਿਆ ਗਿਆ ਸੀ। ਪਾਣੀ ਦੇ ਵਹਾਅ ਨਾਲ ਰੁੜ੍ਹ ਕੇ ਇਹ ਮਾਈਨਰ 'ਚ ਸਿਰਸਾ ਤੱਕ ਪਹੁੰਚ ਗਈ। ਫਿਲਹਾਲ ਪਛਾਣ ਹਾਲੇ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾ ਦੇ ਗਲੇ 'ਤੇ ਸੱਟ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ।

DIsha

This news is Content Editor DIsha