ਹਰਿਆਣਾ ਬੋਰਡ ਨੇ 10ਵੀਂ ਦਾ ਰਿਜ਼ਲਟ ਕੀਤਾ ਜਾਰੀ

05/21/2018 3:42:03 PM

ਚੰਡੀਗੜ੍ਹ— ਅੱਜ ਹਰਿਆਣਾ ਬੋਰਡ ਦੇ ਰਿਜ਼ਲਟ ਦਾ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਓਪਨ ਅਤੇ ਰੈਗੂਲਰ 10ਵੀਂ ਦੀ ਪ੍ਰੀਖਿਆ ਨਤੀਜੇ ਮੁਤਾਬਕ 51.15 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 
ਦੱਸਣਯੋਗ ਹੈ ਕਿ ਜੀਂਦ ਦੇ ਰਹਿਣ ਵਾਲੇ ਕਾਰਤਿਕ ਨੇ ਹਰਿਆਣਾ ਬੋਰਡ ਦੀ 10ਵੀਂ ਦੀ ਪ੍ਰੀਖਿਆ 'ਚੋਂ ਟਾਪ ਕੀਤਾ ਹੈ। ਰੈਂਕਿੰਗ 'ਚ ਦੂਜੇ ਸਥਾਨ 'ਤੇ ਸੇਲੀਨਾ ਯਾਦਵ, ਸੋਨਾਲੀ ਅਤੇ ਹਰੀਓਮ ਰਹੇ। ਵਿਦਿਆਰਥੀ bseh.org.in 'ਤੇ ਜਾ ਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ।