ਹਰਿਆਣਾ ਵਿਧਾਨ ਸਭਾ ਦੀ ਕਾਰਵਾਈ ਚੜ੍ਹੀ ਹੰਗਾਮੇ ਦੀ ਭੇਟ, ਮੰਤਰੀ ਸੰਦੀਪ ਦੇ ਅਸਤੀਫ਼ੇ ਦੀ ਉਠੀ ਮੰਗ

08/28/2023 4:53:12 PM

ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ 'ਚ ਸੋਮਵਾਰ ਨੂੰ ਮੁੱਖ ਵਿਰੋਧੀ ਧਿਰ ਕਾਂਗਰਸ ਵਲੋਂ ਨੂਹ ਹਿੰਸਾ 'ਤੇ ਚਰਚਾ ਕਰਾਉਣ ਸਮੇਤ ਯੌਨ ਸ਼ੋਸ਼ਣ ਦੇ ਮਾਮਲੇ ਦੇ ਸਬੰਧ 'ਚ ਮੰਤਰੀ ਸੰਦੀਪ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੇ ਜਾਣ 'ਤੇ ਹੰਗਾਮਾ ਸ਼ੁਰੂ ਹੋ ਗਿਆ, ਜਿਸ ਕਾਰਨ ਸਦਨ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਸਿਫਰਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਕਾਂਗਰਸ ਮੈਂਬਰ ਖੜ੍ਹੇ ਹੋ ਗਏ ਅਤੇ ਸੰਦੀਪ ਖ਼ਿਲਾਫ਼ ਚੰਡੀਗੜ੍ਹ ਪੁਲਸ ਦੇ ਦੋਸ਼ ਪੱਤਰ ਨੂੰ ਲੈ ਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਨ ਲੱਗੇ। ਹਾਲਾਂਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੰਦੀਪ ਦੇ ਅਸਤੀਫ਼ੇ ਦੀ ਮੰਗ ਨੂੰ ਖਾਰਜ ਕਰ ਦਿੱਤਾ।

ਇਹ ਵੀ ਪੜ੍ਹੋ- ਉਡਦੇ ਜਹਾਜ਼ 'ਚ ਵਿਗੜੀ 2 ਸਾਲਾ ਬੱਚੀ ਦੀ ਸਿਹਤ, ਦਿੱਲੀ ਏਮਜ਼ ਦੇ ਡਾਕਟਰ ਬਣੇ 'ਮਸੀਹਾ', ਬਖਸ਼ੀ ਨਵੀਂ ਜ਼ਿੰਦਗੀ

ਮੁੱਖ ਮੰਤਰੀ ਦੇ ਬਿਆਨ ਦਾ ਸੰਦੀਪ ਸਮੇਤ ਭਾਜਪਾ ਦੇ ਹੋਰ ਮੈਂਬਰਾਂ ਨੇ ਮੇਜ ਥਪਥਪਾ ਕੇ ਸਵਾਗਤ ਕੀਤਾ, ਉੱਥੇ ਹੀ ਕਾਂਗਰਸ ਦੇ ਮੈਂਬਰ ਆਸਨ ਕੋਲ ਪਹੁੰਚ ਗਏ। ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਦੀਪ ਸਿੰਘ ਦਾ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਅਤੇ ਕਿਸੇ ਵੀ ਵਿਚਾਰ ਅਧੀਨ ਮਾਮਲੇ 'ਤੇ ਇੱਥੇ ਚਰਚਾ ਨਹੀਂ ਕੀਤੀ ਜਾ ਸਕਦੀ। ਕਾਂਗਰਸ ਦੇ ਮੈਂਬਰਾਂ ਨੇ ਭਾਜਪਾ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਤਾਂ ਭਾਜਪਾ ਦੇ ਵਿਧਾਇਕਾਂ ਨੇ ਵੀ ਇਸ ਦਾ ਜਵਾਬ ਨਾਅਰੇਬਾਜ਼ੀ ਕਰ ਕੇ ਦਿੱਤਾ। ਹੁੱਡਾ ਨੇ ਕਿਹਾ ਕਿ ਉਹ ਮੰਗ ਕਰ ਰਹੇ ਹਨ ਕਿ ਸੰਦੀਪ ਸਿੰਘ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇਣ ਜਾਂ ਫਿਰ ਮੁੱਖ ਮੰਤਰੀ ਨੂੰ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ। ਹੰਗਾਮਾ ਜਾਰੀ ਰਹਿਣ 'ਤੇ ਸਪੀਕਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਮੈਂਬਰ ਆਪਣੀ ਥਾਂ 'ਤੇ ਪਰਤ ਜਾਣ ਨਹੀਂ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਦੇਵਾਂਗੇ। 

ਇਹ ਵੀ ਪੜ੍ਹੋ-  ਨੂਹ 'ਚ ਹਿੰਦੂ ਸੰਗਠਨਾਂ ਦੀ ਯਾਤਰਾ ਨੂੰ ਲੈ ਕੇ ਸਿਰਸਾ 'ਚ ਪੁਲਸ ਅਲਰਟ ਮੋਡ 'ਤੇ, ਸਕੂਲ-ਕਾਲਜਾਂ ਦੀ ਛੁੱਟੀ

ਦੱਸ ਦੇਈਏ ਕਿ ਚੰਡੀਗੜ੍ਹ ਪੁਲਸ ਨੇ ਹਾਲ ਹੀ ਵਿਚ ਸੰਦੀਪ ਸਿੰਘ ਖਿਲਾਫ਼ ਅਦਾਲਤ ਦੇ ਸਾਹਮਣੇ ਦੋਸ਼ ਪੱਤਰ ਦਾਇਰ ਕੀਤਾ ਹੈ। ਹਰਿਆਣਾ ਦੀ ਇਕ ਜੂਨੀਅਰ ਐਥਲੈਟਿਕ ਕੋਚ ਨੇ ਸੰਦੀਪ ਖਿਲਾਫ਼ ਯੌਨ ਸ਼ੋਸ਼ਣ ਦੇ ਦੋਸ਼ ਲਾਏ ਸਨ। ਕਾਂਗਰਸ ਮੈਂਬਰਾਂ ਨੇ ਇਸ 'ਤੇ ਚਰਚਾ ਕਰਨ ਦੀ ਮੰਗ ਚੁੱਕੀ। ਇਸ 'ਤੇ ਸਪੀਕਰ ਨੇ ਕਿਹਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ। ਇਸ 'ਤੇ ਹੁੱਡਾ ਨੇ ਕਿਹਾ ਕਿ ਨੂਹ ਵਿਚ ਹਾਲ ਹੀ 'ਚ ਅਧਿਕਾਰੀਆਂ ਵਲੋਂ ਬੁਲਡੋਜ਼ਰ ਚਲਵਾਉਣ ਦੀ ਕਾਰਵਾਈ ਨਾਲ ਸਬੰਧਤ ਮਾਮਲਾ ਹਾਈ ਕੋਰਟ 'ਚ ਪੈਂਡਿੰਗ ਸੀ। ਕਾਂਗਰਸ ਨੇਤਾ ਕਿਰਨ ਚੌਧਰੀ ਨੇ ਕਿਹਾ ਕਿ ਉਹ ਕਾਨੂੰਨ ਅਤੇ ਵਿਵਸਥਾ ਦਾ ਮਾਮਲਾ ਚੁੱਕ ਰਹੇ ਹਨ ਅਤੇ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ। 

ਇਹ ਵੀ ਪੜ੍ਹੋ- ਨੀਰਜ ਚੋਪੜਾ ਦੇ ਸੋਨ ਤਮਗਾ ਜਿੱਤਣ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ, CM ਖੱਟੜ ਤੇ ਭਗਵੰਤ ਮਾਨ ਨੇ ਦਿੱਤੀ ਵਧਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

Tanu

This news is Content Editor Tanu