ਹਰਿਆਣਾ ''ਚ 16 ਜਨਵਰੀ ਤੋਂ ਸ਼ੁਰੂ ਹੋਵੇਗਾ ਟੀਕਾਕਰਨ, 67 ਲੱਖ ਲੋਕਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ

01/10/2021 4:04:46 PM

ਹਰਿਆਣਾ- ਹਰਿਆਣਾ 'ਚ ਟੀਕਾਕਰਣ ਦਾ ਕੰਮ 16 ਜਨਵਰੀ ਤੋਂ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਪ੍ਰਦੇਸ਼ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਐਤਵਾਰ ਨੂੰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਅਧੀਨ ਸੂਬੇ ਦੇ ਤਿੰਨ ਵਰਗਾਂ ਦੇ ਕਰੀਬ 67 ਲੱਖ ਲੋਕਾਂ ਨੂੰ ਕੋਵਿਡ-19 ਵੈਕਸੀਨ ਲਾਈ ਜਾਵੇਗੀ। ਵਿਜ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਹਰਿਆਣਾ ਸਰਕਾਰ ਸਿਹਤ ਸੇਵਾ ਕਾਮਿਆਂ, ਫਰੰਟਲਾਈਨ ਵਰਕਰ, 50 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਅਤੇ 50 ਸਾਲ ਤੋਂ ਘੱਟ ਉਮਰ ਦੇ ਸ਼ੂਗਰ, ਦਿਲ ਦੀ ਬੀਮਾਰੀ ਵਰਗੇ ਗੰਭੀਰ ਰੋਗਾਂ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਾਇਆ ਜਾਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ 16 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ।

ਇਹ ਵੀ ਪੜ੍ਹੋ : ਦੇਸ਼ ’ਚ 16 ਜਨਵਰੀ ਤੋਂ ਕੋਰੋਨਾ ਟੀਕਾਕਰਨ ਦੀ ਹੋਵੇਗੀ ਸ਼ੁਰੂਆਤ, ਇਹ ਲੋਕ ਹੋਣਗੇ ਪਹਿਲੀ ਤਰਜੀਹ

ਇਸ ਦੌਰਾਨ ਹੈਲਥ ਵਰਕਰ ਨੂੰ ਵੈਕਸੀਨੇਸ਼ਨ ਲਈ ਹਰਿਆਣਾ 'ਚ 107 ਸੈਸ਼ਨ ਸਾਈਟ ਰਹਿਣਗੀਆਂ, ਜਿਨ੍ਹਾਂ ਨੂੰ ਬਾਅਦ 'ਚ ਵਧਾ ਕੇ 700 ਕੀਤਾ ਜਾਵੇਗਾ। ਇਨ੍ਹਾਂ ਸਾਈਟਸ 'ਤੇ ਪ੍ਰਦੇਸ਼ ਦੇ ਕਰੀਬ 2 ਲੱਖ ਹੈਲਥ ਵਰਕਰਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾਕਰਣ ਹੋਵੇਗਾ। ਵਿਜ ਨੇ ਦੱਸਿਆ ਕਿ ਪ੍ਰਦੇਸ਼ 'ਚ ਕੋਲਡ ਚੈਨ ਨੂੰ ਕਾਇਮ ਰੱਖਣ ਦੀ ਉੱਚਿਤ ਵਿਵਸਥਾ ਹੈ। ਕੋਵਿਡ-19 ਦੀ ਵੈਕਸੀਨ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਹਰਿਆਣਾ ਦੇ ਕੁਰੂਕੁਸ਼ੇਤਰ 'ਚ ਇਕ ਰਾਜ ਪੱਧਰੀ ਵੈਕਸੀਨ ਸਟੋਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹਿਸਾਰ, ਗੁਰੂਗ੍ਰਾਮ, ਰੋਹਤਕ ਅਤੇ ਕੁਰੂਕੁਸ਼ੇਤਰ 'ਚ ਖੇਤਰੀ ਵੈਕਸੀਨ ਸੈਂਟਰ ਰਹਿਣਗੇ। ਸੂਬੇ ਦੇ ਸਾਰੇ 22 ਜ਼ਿਲ੍ਹਿਆਂ 'ਚ ਜ਼ਿਲ੍ਹਾ ਵੈਕਸੀਨ ਸਟੋਰ ਹੋਣਗੇ ਅਤੇ ਸਿਹਤ ਕੇਂਦਰ ਪੱਧਰ ਤੱਕ 659 ਕੋਲਡ ਚੈਨ ਪੁਆਇੰਟ ਬਣਾਏ ਗਏ ਹਨ। ਹਰਿਆਣਾ ਦੇ ਸਾਰੇ ਜ਼ਿਲ੍ਹਿਆਂ 'ਚ 22 ਇੰਸੁਲੇਟੇਡ ਵੈਕਸੀਨ ਵੈਨ ਉਪਲੱਬਧ ਰਹਿਣਗੀਆਂ ਅਤੇ ਕੋਵਿਡ-19 ਲਈ ਮਾਈਕ੍ਰੋ ਯੋਜਨਾ ਤਿਆਰ ਕੀਤੀ ਗਈ ਹੈ, ਜੋ ਕਿ ਸਾਰੇ ਜ਼ਿਲ੍ਹਿਆਂ 'ਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha