ਵਿਆਹ ਦੇ ਬੰਧਨ ''ਚ ਬੱਝੀ ਅਨਾਥ ਕਰਿਸ਼ਮਾ, DC ਨੇ ਕੀਤਾ ਕੰਨਿਆਦਾਨ

02/03/2024 1:20:51 PM

ਰੋਹਤਕ- ਅਨਾਥ ਆਸ਼ਰਮ 'ਚ ਵੱਡੀ ਹੋਈ ਕੁੜੀ ਕਰਿਸ਼ਮਾ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਿਆਹ ਦਾ ਸਾਰਾ ਇੰਤਜ਼ਾਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਗਿਆ। ਸੈਸ਼ਨ ਜੱਜ ਨੀਰਲਾ ਕੁਲਵੰਤ ਅਤੇ ਡੀ. ਸੀ. ਅਜੇ ਕੁਮਾਰ ਨੇ ਵਿਆਹ 'ਚ ਪਹੁੰਚ ਕੇ ਆਸ਼ੀਰਵਾਦ ਦਿੱਤਾ। ਹਰਿਆਣਾ ਸੂਬਾਈ ਬਾਲ ਕਲਿਆਣ ਪਰੀਸ਼ਦ ਦੀ ਪ੍ਰਧਾਨ ਰੰਜੀਤਾ ਮਹਿਤਾ ਨੇ ਵੀ ਵਿਆਹ ਸਮਾਰੋਹ 'ਚ ਸ਼ਿਰਕਤ ਕੀਤੀ। 

ਦੱਸਿਆ ਜਾ ਰਿਹਾ ਹੈ ਕਿ ਕਰਿਸ਼ਮਾ ਜਦੋਂ 2 ਸਾਲ ਦੀ ਸੀ ਤਾਂ ਉਸ ਦੇ ਮਾਪੇ ਉਸ ਨੂੰ ਲਾਵਾਰਿਸ ਹਾਲਤ ਵਿਚ ਛੱਡ ਗਏ ਸਨ, ਜਿੱਥੋਂ ਉਹ ਅਨਾਥ ਆਸ਼ਰਮ ਪਹੁੰਚੀ। ਅੱਜ ਕਰਿਸ਼ਮਾ ਲਾੜੀ ਬਣ ਗਈ ਹੈ। ਕਰਿਸ਼ਮਾ ਦਾ ਪਾਲਣ-ਪੋਸ਼ਣ ਬਹਾਦੁਰਗੜ੍ਹ ਅਤੇ ਰੋਹਤਕ ਦੇ ਬਾਲ ਭਵਨ ਵਿਚ ਹੋਇਆ ਹੈ। ਕਰਿਸ਼ਮਾ ਦੇ ਵਿਆਹ 'ਤੇ ਪੂਰੇ ਰੋਹਤਕ ਪ੍ਰਸ਼ਾਸਨ ਨੇ ਸਹਿਯੋਗ ਕੀਤਾ। ਰੋਹਤਕ ਦੇ ਡਿਪਟੀ ਕਮਿਸ਼ਨਰ ਅਜੇ ਕੁਮਾਰ ਨੇ ਕੰਨਿਆਦਾਨ ਕੀਤਾ ਹੈ। ਪ੍ਰਸ਼ਾਸਨ ਵਲੋਂ ਕੀਤੇ ਗਏ ਵਿਆਹ ਦੇ ਇੰਤਜ਼ਾਮ ਤੋਂ ਕਰਿਸ਼ਮਾ ਕਾਫੀ ਖੁਸ਼ ਹੈ।

ਕਰਿਸ਼ਮਾ ਨੇ ਕਿਹਾ ਕਿ ਉਸ ਦਾ ਘਰ ਬਾਲ ਭਵਨ ਹੈ ਅਤੇ ਪ੍ਰਸ਼ਾਸਨ ਉਸ ਦੇ ਪਰਿਵਾਰ ਦੇ ਮੈਂਬਰ ਹਨ। ਸਾਰਿਆਂ ਨੇ ਉਸ ਦੇ ਵਿਆਹ ਲਈ ਸਹਿਯੋਗ ਕੀਤਾ ਹੈ, ਇਸ ਲਈ ਉਸ ਨੂੰ ਆਪਣੇ ਮਾਪਿਆਂ ਦੀ ਯਾਦ ਨਹੀਂ ਆ ਰਹੀ। ਬਾਲ ਵਿਕਾਸ ਵਿਭਾਗ ਦੀ ਪ੍ਰਧਾਨ ਨੇ ਦੱਸਿਆ ਕਿ ਕਰਿਸ਼ਮਾ ਨੇ ਲਾੜੇ ਲਈ ਬਕਾਇਦਾ ਅਖ਼ਬਾਰ 'ਚ ਇਸ਼ਤਿਹਾਰ ਦਿੱਤਾ ਸੀ। ਅਨਾਥ ਕਰਿਸ਼ਮਾ ਦਾ ਲਾੜਾ ਇੰਜੀਨੀਅਰ ਹੈ ਅਤੇ ਉਹ ਵੀ ਕਰਿਸ਼ਮਾ ਨਾਲ ਵਿਆਹ ਕਰਵਾ ਕੇ ਖੁਸ਼ ਹੈ।

Tanu

This news is Content Editor Tanu