ਹਰਿਆਣੇ ਦੇ ਨੌਜਵਾਨ ਨੇ ਸਭ ਤੋਂ ਘੱਟ ਸਮੇਂ ''ਚ ਚੈਲੇਂਜ ਪੂਰਾ ਕਰਕੇ ਬਣਾਇਆ ਵਿਸ਼ਵ ਰਿਕਾਰਡ

08/19/2017 11:16:47 AM

ਰੇਵਾੜੀ — ਰੇਵਾੜੀ ਦੇ ਪਿੰਡ ਨਹਿਰੂਗੜ੍ਹ ਨਿਵਾਸੀ ਮਾਊਂਟ ਐਵਰੈਸਟ ਫਤਿਹ ਕਰ ਚੁੱਕੇ ਨੌਜਵਾਨ ਨਰਿੰਦਰ ਯਾਦਵ ਨੇ ਸਵਤੰਤਰਤਾ ਦਿਵਸ 15 ਅਗਸਤ 'ਤੇ ਸਾਊਥ ਅਫਰੀਕਾ ਦੀ ਕਿਲਿਮਾਂਜਾਰੋ ਅਤੇ ਯੂਰਪ ਦੀ ਏਲਬਰੂਸ ਦੀਆਂ ਪਹਾੜੀਆਂ ਨੂੰ ਫਤਿਹ ਕਰਨ ਦੇ ਅਭਿਆਨ ਨੂੰ ਪੂਰਾ ਕੀਤਾ। ਇਸ ਅਭਿਆਨ ਨੂੰ 2-2-2 ਚੈਂਲੇਜ ਦਾ ਨਾਂ ਦਿੱਤਾ ਸੀ, ਜਿਸਦਾ ਅਰਥ ਹੈ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ 2 ਪਹਾੜੀਆਂ ਨੂੰ 2 ਹਫਤਿਆਂ 'ਚ ਫਤਿਹ ਕਰਨਾ। ਇਕ ਅਗਸਤ ਨੂੰ ਸਵੇਰੇ 9.30 ਵਜੇ ਯੂਰੋਪ ਦੀ ਸਭ ਤੋਂ ਉੱਚੀ ਪਹਾੜੀ ਏਲਬਰੂਸ ਨੂੰ ਆਰ-ਪਾਰ ਫਤਿਹ ਕੀਤਾ।
11 ਅਗਸਤ ਨੂੰ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਪਹਾੜੀ ਕਿਲਿਮਾਂਜਾਰੋ ਨੂੰ ਫਤਿਹ ਕਰਨ ਦੀ ਮੁਹਿੰਮ ਸ਼ੁਰੂ ਹੋਈ ਅਤੇ 15 ਅਗਸਤ ਨੂੰ ਸਵੇਰੇ 5.40 ਵਜੇ ਫਤਿਹ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਗਿਆ। ਇਸ ਅਭਿਆਨ ਨੂੰ ਨਰਿੰਦਰ ਨੇ 11 ਦਿਨ ਸਭ ਤੋਂ ਘੱਟ ਸਮੇਂ 'ਚ ਪੂਰਾ ਕੀਤਾ ਗਿਆ। ਨਰਿੰਦਰ 18 ਅਗਸਤ ਨੂੰ ਭਾਰਤ ਵਾਪਸ ਆ ਰਹੇ ਹਨ। ਉਨ੍ਹਾਂ ਦੇ ਸਵਾਗਤ ਦੇ ਲਈ ਸੂਬੇ ਤੋਂ ਨੌਜਵਾਨ ਅਤੇ ਸ਼ਖਸੀਅਤਾਂ ਵੀ ਹਵਾਈ ਅੱਡੇ 'ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਦਾ ਇਹ ਕਾਫਿਲਾ ਹਵਾਈ ਅੱਡੇ ਤੋਂ ਚਲ ਕੇ ਰੇਵਾੜੀ ਪੁੱਜੇਗਾ। ਉਨ੍ਹਾਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ 19 ਅਗਸਤ ਨੂੰ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ ਜਿਸ 'ਚ ਮੰਤਰੀ ਰਾਵ ਨਰਬੀਰ ਸਿੰਘ ਅਤੇ ਇਲਾਕੇ ਦੇ ਵਿਧਾਇਕ ਅਤੇ ਸ਼ਖਸੀਅਤਾਂ ਹਾਜ਼ਰ ਹੋਣਗੀਆਂ।