BJP ’ਚ ਸ਼ਾਮਲ ਹੋਣਗੇ ਹਾਰਦਿਕ ਪਟੇਲ, ਬੋਲੇ- PM ਮੋਦੀ ਦਾ ਛੋਟਾ ਜਿਹਾ ਸਿਪਾਹੀ ਬਣ ਕੇ ਕਰਾਂਗਾ ਕੰਮ

06/02/2022 10:24:09 AM

ਗੁਜਰਾਤ– ਗੁਜਰਾਤ ’ਚ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਟੀਦਾਰ ਨੇਤਾ ਹਾਰਦਿਕ ਪਟੇਲ ਅੱਜ ਯਾਨੀ ਕਿ ਵੀਰਵਾਰ ਨੂੰ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ। ਪਟੇਲ ਨੇ 18 ਮਈ ਨੂੰ ਕਾਂਗਰਸ ਦੇ ਸੀਨੀਅਰ ਅਤੇ ਸੂਬਾਈ ਲੀਡਰਸ਼ਿਪ ’ਤੇ ਹਮਲਾ ਕਰਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। 

ਇਹ ਵੀ ਪੜ੍ਹੋ- ਜਲਦ ਹੀ ਭਾਜਪਾ ਦਾ ਪੱਲਾ ਫੜ ਸਕਦੇ ਹਨ ਹਾਰਦਿਕ ਪਟੇਲ

ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਪਟੇਲ ਨੇ ਟਵੀਟ ਕੀਤਾ ਕਿ ਰਾਸ਼ਟਰ ਹਿੱਤ, ਪ੍ਰਦੇਸ਼ ਹਿੱਤ ਅਤੇ ਸਮਾਜ ਦੇ ਹਿੱਤ ਦੀਆਂ ਭਾਵਨਾਵਾਂ ਨਾਲ ਅੱਜ ਤੋਂ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਿਹਾ ਹਾਂ। ਭਾਰਤ ਦੇ ਸਫ਼ਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਚੱਲ ਰਹੇ ਰਾਸ਼ਟਰ ਸੇਵਾ ਦੇ ਕੰਮ ’ਚ ਛੋਟਾ ਜਿਹਾ ਸਿਪਾਹੀ ਬਣ ਕੇ ਕੰਮ ਕਰਾਂਗਾ। 

ਓਧਰ ਭਾਜਪਾ ਸੂਤਰਾਂ ਨੇ ਕਿਹਾ ਕਿ ਹਾਰਦਿਕ ਪਾਰਟੀ ਦੇ ਪ੍ਰਦੇਸ਼ ਹੈੱਡਕੁਆਰਟਰ ਗਾਂਧੀਨਗਰ ਕੋਲ ਸ਼੍ਰੀਕਲਾਮ ਕੋਬਾ ’ਚ ਅਧਿਕਾਰਤ ਰੂਪ ਨਾਲ ਸ਼ਾਮਲ ਹੋਣਗੇ। ਸੂਤਰਾਂ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੀ. ਆਰ. ਪਾਟਿਲ ਦੀ ਮੌਜੂਦਗੀ ’ਚ ਭਾਜਪਾ ਦਾ ਪੱਲਾ ਫੜਨਗੇ। ਦੱਸਣਯੋਗ ਹੈ ਕਿ ਸਾਲ 2015 ਦੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਮਗਰੋਂ ਸੁਰਖੀਆਂ ’ਚ ਆਏ 28 ਸਾਲਾ ਹਾਰਦਿਕ ਪਟੇਲ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਰਚ 2019 ’ਚ ਕਾਂਗਰਸ ’ਚ ਸ਼ਾਮਲ ਹੋਏ ਸਨ ਅਤੇ ਜੁਲਾਈ 2020 ’ਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ।

Tanu

This news is Content Editor Tanu