ਹਾਰਦਿਕ ਪਟੇਲ ਨੇ  19ਵੇਂ ਦਿਨ ਨਾਰੀਅਲ ਪਾਣੀ ਪੀ ਕੇ ਖਤਮ ਕੀਤੀ ਭੁੱਖ ਹੜਤਾਲ

09/12/2018 4:41:15 PM

ਅਹਿਮਦਾਬਾਦ— ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਕਿਸਾਨਾਂ ਦੀ ਕਰਜ਼ ਮੁਆਫੀ, ਪਾਟੀਦਾਰ ਰਿਜ਼ਰਵੇਸ਼ਨ ਅਤੇ ਰਾਜਧ੍ਰੋਹ ਦੇ ਮਾਮਲੇ 'ਚ ਜੇਲ 'ਚ ਬੰਦ ਆਪਣੇ ਇਕ ਸਾਥੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ 25 ਅਗਸਤ ਤੋਂ ਭੁੱਖ ਹੜਤਾਲ 'ਤੇ ਬੈਠੇ  ਨੇਤਾ ਹਾਰਦਿਕ ਪਟੇਲ ਅੱਜ 19ਵੇਂ ਦਿਨ ਨਾਰੀਅਲ ਪਾਣੀ ਪੀ ਕੇ ਆਪਣਾ ਧਰਨਾ ਖਤਮ ਕੀਤਾ। 
ਹਾਰਦਿਕ ਦੇ ਸਾਥੀ ਅਤੇ ਭਾਜਪਾ ਨੇਤਾ ਕੇਤਨ ਪਟੇਲ ਨੇ ਕਿਹਾ ਕਿ ਪਾਟੀਦਾਰ ਸਮਾਜ ਨੇ ਹੁਣ ਸਮਝ ਲਿਆ ਹੈ ਕਿ ਹਾਰਦਿਕ ਪਟੇਲ ਰਾਜਨੀਤਿਕ ਕਾਰਨਾਂ ਨਾਲ ਅੰਦੋਲਨ ਨੂੰ ਕਿਸੇ ਤਰ੍ਹਾਂ ਜ਼ਿੰਦਾ ਰੱਖਣਾ ਚਾਹੁੰਦੇ ਹਨ। ਰਾਜ ਸਰਕਾਰ ਨੇ ਪਹਿਲਾਂ ਹੀ ਪਾਰਟੀਦਾਰ ਅੰਦੋਲਨ ਸੰਬੰਧੀ ਜ਼ਿਆਦਾਤਰ ਮੰਗਾਂ ਨੂੰ ਮੰਨ ਲਿਆ ਸੀ ਅਤੇ ਅੰਦੋਲਨ ਉਦੋਂ ਖਤਮ ਹੋ ਜਾਣਾ ਚਾਹੀਦਾ ਸੀ ਪਰ ਹਾਰਦਿਕ ਆਪਣੇ ਨਿਜੀ ਜ਼ਰੂਰਤਾਂ ਨੂੰ ਲੈ ਕੇ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਕੋਈ ਸਮਰਥਨ ਨਹੀਂ ਮਿਲਿਆ। ਉਨ੍ਹਾਂ ਦੇ ਪਿਛਲੇ ਪ੍ਰੋਗਰਾਮਾਂ ਦੌਰਾਨ ਹੋਈ ਭੰਨਤੋੜ ਚੱਲਦੇ ਬਾਹਰ ਧਰਨੇ ਦੀ ਮਨਜ਼ੂਰੀ ਨਾ ਮਿਲਣ 'ਤੇ ਇੱਥੇ ਆਪਣੇ ਘਰ ਗ੍ਰੀਨਵੁੱਡ ਰਿਸੋਰਟ 'ਚ ਧਰਨੇ 'ਤੇ ਬੈਠੇ ਹਾਰਦਿਕ ਪਟੇਲ ਨੂੰ ਵਰਤ ਦੇ 14ਵੇਂ ਦਿਨ 7 ਸਤੰਬਰ ਨੂੰ ਪਹਿਲੇ ਸਰਕਾਰੀ ਹਸਪਤਾਲ 'ਚ ਅਤੇ ਬਾਅਦ 'ਚ ਨਿਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 
ਇਲਾਜ ਦੇ ਬਾਅਦ 9 ਸਤੰਬਰ ਨੂੰ ਵਾਪਸ ਉਹ ਆਪਣੇ ਘਰ ਆ ਕੇ ਧਰਨੇ 'ਤੇ ਬੈਠ ਗਏ। ਅੱਜ ਕੁੱਲ ਮਿਲਾ ਕੇ ਉਨ੍ਹਾਂ ਦੇ ਧਰਨੇ ਦਾ 19ਵਾਂ ਦਿਨ ਹੈ। ਉਨ੍ਹਾਂ ਨੇ ਇਸ ਵਿਚਾਲੇ ਦੋ ਵਾਰ ਪਾਣੀ ਦਾ ਤਿਆਗ ਵੀ ਕੀਤਾ ਸੀ ਪਰ ਇਸ ਨੂੰ ਫਿਰ ਤੋਂ ਲੈਣਾ ਸ਼ੁਰੂ ਕਰ ਦਿੱਤਾ ਸੀ। ਹਾਰਦਿਕ ਕੈਂਪ ਵੱਲੋਂ ਵਾਰ-ਵਾਰ ਦਿੱਤੇ ਗਏ ਅਲਟੀਮੇਟਮ ਦੇ ਬਾਵਜੂਦ ਰਾਜ ਦੀ ਭਾਜਪਾ ਸਰਕਾਰ ਨੇ ਇਸ ਵਾਰ ਸਖ਼ਤ ਰਵੱਈਆ ਅਪਣਾਏ ਰੱਖਿਆ। ਉਨ੍ਹਾਂ ਨੇ ਕਿਹਾ ਕਿ ਹਾਰਦਿਕ ਨੇ ਪਿਛਲੀਆਂ ਚੋਣਾਂ 'ਚ ਕਾਂਗਰਸ ਦਾ ਸਮਰਥਨ ਕੀਤਾ ਸੀ ਅਤੇ ਹੁਣ ਵੀ ਉਹ ਉਸ ਦੇ ਇਸ਼ਾਰੇ 'ਤੇ ਅਗਲੀਆਂ ਲੋਕਸਭਾ ਚੋਣਾਂ 'ਚ ਉਸ ਨੂੰ ਲਾਭ ਦਿਵਾਉਣ ਦੀ ਨੀਅਤ ਨਾਲ ਇਹ ਅੰਦੋਲਨ ਕਰ ਰਹੇ ਹਨ। ਹਾਰਦਿਕ ਨੂੰ ਮਿਲਣ ਵਾਲਿਆਂ 'ਚ ਜ਼ਿਆਦਾਤਰ ਕਾਂਗਰਸ ਦੇ ਨੇਤਾ ਸਨ ਅਤੇ ਇਸ ਦੇ ਇਲਾਵਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵਿਰੋਧੀ ਮੰਨੇ ਜਾਣ ਵਾਲੇ ਸਾਬਕਾ ਮੰਤਰੀ ਯਸ਼ਵੰਤ ਸਿਨ੍ਹਾ , ਸ਼ਤਰੂਘਣ ਸਿਨ੍ਹਾ ਅਤੇ ਕਈ ਅਜਿਹੇ ਨਵੇਂ ਚਿਹਰੇ ਸ਼ਾਮਲ ਸਨ।