ਹਾਰਦਿਕ ਦੀਆਂ ਵਧੀਆਂ ਮੁਸ਼ਕਲਾਂ, ਯੌਨ ਸ਼ੋਸ਼ਣ ਦੀ ਸ਼ਿਕਾਰ ਔਰਤ ਨਾਲ ਮਿਲੇਗਾ ਆਯੋਗ

12/04/2017 1:53:51 PM

ਨੈਸ਼ਨਲ ਡੈਸਕ— ਗੁਜਰਾਤ 'ਚ ਪਾਟੀਦਾਰ ਅੰਦੋਲਨ ਦੀ ਅਗਵਾਈ ਕਰ ਰਹੇ ਹਾਰਦਿਕ ਪਟੇਲ ਦੀ ਸੈਕਸ ਸੀਡੀ ਮਾਮਲੇ 'ਚ ਮੁਸ਼ਕਲਾਂ ਵਧਦੀਆਂ ਦਿੱਖ ਰਹੀਆਂ ਹਨ। ਰਾਸ਼ਟਰੀ ਮਹਿਲਾ ਆਯੋਗ ਦੀ ਟੀਮ ਉਸ ਮਹਿਲਾ ਨਾਲ ਮੁਲਾਕਾਤ ਕਰੇਗੀ ਜਿਸ ਨੇ ਹਾਰਦਿਕ 'ਤੇ ਯੌਨ ਸ਼ੋਸ਼ਨ ਦਾ ਦੋਸ਼ ਲਗਾਇਆ ਸੀ। ਆਯੋਗ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਪ੍ਰਧਾਨ ਰੇਖਾ ਸ਼ਰਮਾ ਦੀ ਅਗਵਾਈ 'ਚ ਐਨ.ਸੀ.ਡਬਲਿਊ ਦੀ ਟੀਮ ਉਸ ਲੜਕੀ ਨਾਲ ਮਿਲਣ ਲਈ ਸੂਰਤ ਰਵਾਨਾ ਹੋਵੇਗੀ।
ਬਿਆਨ 'ਚ ਕਿਹਾ ਗਿਆ ਕਿ ਪੀੜਤਾ ਨੇ ਸ਼ਿਕਾਇਤ ਨਹੀਂ ਕੀਤੀ ਪਰ ਉਹ ਆਯੋਗ ਦੇ ਮੈਂਬਰਾਂ ਨਾਲ ਗੱਲ ਕਰਕੇ ਨਿੱਜੀ ਜਾਣਕਾਰੀ ਦੇਣਾ ਚਾਹੁੰਦੀ ਹੈ। ਆਯੋਗ ਮਹਿਲਾ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਜਾਂਚ ਕਰੇਗੀ ਜਿਸ ਦੇ ਬਾਅਦ ਰੇਖਾ ਸ਼ਰਮਾ ਮੀਡੀਆ ਨਾਲ ਮੁਲਾਕਾਤ ਕਰੇਗੀ। ਆਯੋਗ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਹਾਰਦਿਕ ਪਟੇਲ ਦੇ ਸੈਕਸ ਸੀਡੀ ਦੇ ਬਾਰੇ 'ਚ ਦਿੱਲੀ ਦੇ ਵਕੀਲ ਗੌਰਵ ਗੁਲਾਤੀ ਨੇ ਸ਼ਿਕਾਇਤ ਕੀਤੀ ਸੀ ਕਿ ਅਸੀਂ ਉਸ ਦੀ ਵੀ ਜਾਂਚ ਕਰ ਰਹੇ ਹਾਂ। ਦੱਸ ਦਈਏ ਕਿ ਪਾਟੀਦਾਰ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੇ ਉਨ੍ਹਾਂ ਦੀ ਕਥਿਤ ਸੈਕਸ ਸੀਡੀ ਜਾਰੀ ਹੋਣ ਦੇ ਬਾਅਦ ਕਿਹਾ ਸੀ ਕਿ ਵੀਡੀਓ 'ਚ ਛੇੜਛਾੜ ਕੀਤੀ ਗਈ ਹੈ ਅਤੇ ਭਾਜਪਾ ਦੀ ਗੰਦੀ ਰਾਜਨੀਤੀ ਹੈ।