PM ਮੋਦੀ ਨੇ ਨਰਾਤਿਆਂ ਦੀ ਦਿੱਤੀ ਵਧਾਈ, ਕਿਹਾ- ਸ਼ਕਤੀ ਦੀ ਪੂਜਾ ਹਰ ਕਿਸੇ ਦੀ ਜ਼ਿੰਦਗੀ ’ਚ ਨਵੀਂ ਊਰਜਾ ਭਰੇ

04/02/2022 10:30:22 AM

ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਾਤੇ ਅਤੇ ਰਿਵਾਇਤੀ ਭਾਰਤੀ ਨਵੇਂ ਸਾਲ ਦੇ ਸ਼ੁੱਭ ਆਰੰਭ ਮੌਕੇ ਸ਼ਨੀਵਾਰ ਨੂੰ ਲੋਕਾਂ ਨੂੰ ਵਧਾਈ ਦਿੱਤੀ। ਭਾਰਤੀ ਨਵੇਂ ਸਾਲ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਤਿਉਹਾਰਾਂ ਦੇ ਰੂਪ ’ਚ ਮਨਾਇਆ ਜਾਂਦਾ ਹੈ।ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਸਾਰੇ ਦੇਸ਼ ਵਾਸੀਆਂ ਨੂੰ ਨਰਾਤਿਆਂ ਦੀ ਵਧਾਈ। ਸ਼ਕਤੀ ਦੀ ਪੂਜਾ ਦਾ ਇਹ ਤਿਉਹਾਰ ਹਰ ਕਿਸੇ ਦੀ ਜ਼ਿੰਦਗੀ ’ਚ ਨਵੀਂ ਊਰਜਾ ਦਾ ਸੰਚਾਰ ਕਰੇ।’’ 

ਇਹ ਵੀ ਪੜ੍ਹੋ: ਅੱਜ ਤੋਂ ਸ਼ੁਰੂ ਹੋਏ 'ਚੇਤ ਦੇ ਨਰਾਤੇ', ਜਾਣੋ ਕਿਹੜੇ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਸ ਸਰੂਪ ਦੀ ਪੂਜਾ

ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ ’ਚ ਕਿਹਾ ਕਿ ਵਿਕ੍ਰਮ ਸੰਵਤ 2079 ਸਾਰਿਆਂ ਦੀ ਜ਼ਿੰਦਗੀ ’ਚ ਨਵਾਂ ਉਤਸ਼ਾਹ ਅਤੇ ਨਵੀਂ ਉਮੰਗ ਲੈ ਕੇ ਆਵੇ। ਉਨ੍ਹਾਂ ਨੇ ਉਗਾਦੀ, ਸਾਜਿਬੂ ਚੀਰੌਬਾ, ਨਵਰੇਹ ਅਤੇ ਗੁੜੀ ਪੜਵਾ ਦੇ ਮੌਕੇ ’ਤੇ ਵੀ ਲੋਕਾਂ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ: ਰਾਜ ਸਭਾ ’ਚੋਂ 72 ਸੰਸਦ ਮੈਂਬਰਾਂ ਦੀ ਵਿਦਾਇਗੀ, PM ਮੋਦੀ ਬੋਲੇ- ਅਨੁਭਵ ਦੀ ਤਾਕਤ ਗਿਆਨ ਤੋਂ ਜ਼ਿਆਦਾ

ਦੱਸਣਯੋਗ ਹੈ ਕਿ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੇਤ ਦੇ ਨਰਾਤੇ ਦੀ ਸ਼ੁਰੂਆਤ ਹੁੰਦੀ ਹੈ। ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਇਸ ਵਾਰ 02 ਅਪ੍ਰੈਲ, 2022 ਦਿਨ ਸ਼ਨੀਵਾਰ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਗਏ ਹਨ। ਇਹ ਨਰਾਤੇ 11 ਅਪ੍ਰੈਲ 2022 ਦਿਨ ਸੋਮਵਾਰ ਨੂੰ ਖ਼ਤਮ ਹੋਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਆਪਣੇ ਘਰ ’ਤੇ ਹੋਏ ਹਮਲੇ ’ਤੇ ਬੋਲੇ CM ਕੇਜਰੀਵਾਲ- ਦੇਸ਼ ਲਈ ਮੇਰੀ ਜਾਨ ਵੀ ਹਾਜ਼ਰ ਹੈ

 

Tanu

This news is Content Editor Tanu