ਸੁਰਾਂ ਦੇ ਬਾਦਸ਼ਾਹ ''ਹੰਸ ਰਾਜ ਹੰਸ'' ਨੇ ਸੰਸਦ ''ਚ ਦਿੱਤੀ ਪ੍ਰਦੂਸ਼ਣ ਦੀ ਦੁਹਾਈ

11/18/2019 6:15:53 PM

ਨਵੀਂ ਦਿੱਲੀ (ਭਾਸ਼ਾ)— ਰਾਜਧਾਨੀ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਵਧਦੇ ਪ੍ਰਦੂਸ਼ਣ ਤੋਂ ਆਮ ਆਦਮੀ ਹੀ ਨਹੀਂ ਪਰੇਸ਼ਾਨ ਸਗੋਂ ਕਿ ਸੁਰ-ਸੰਗੀਤ 'ਤੇ ਵੀ ਅਸਰ ਪੈ ਰਿਹਾ ਹੈ। ਇਸ ਗੱਲ ਵੱਲ ਧਿਆਨ ਦਿਵਾਉਂਦੇ ਹੋਏ ਮਸ਼ਹੂਰ ਗਾਇਕ ਅਤੇ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਲੋਕ ਸਭਾ 'ਚ ਦਿੱਲੀ 'ਚ ਵਧਦਾ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਲੋਕ ਸਭਾ 'ਚ ਮੰਗ ਕੀਤੀ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਰਹਿਣ ਵਾਲੇ ਕਈ ਨਾਮੀ ਗਾਇਕ ਅਤੇ ਕਲਾਕਾਰਾਂ ਦੇ 'ਸੁਰ-ਸੰਗੀਤ' ਦੀ ਰੱਖਿਆ ਹੋਣੀ ਚਾਹੀਦੀ ਹੈ। 

ਸਦਨ ਵਿਚ ਸਿਫਰ ਕਾਲ ਦੌਰਾਨ ਹੰਸ ਰਾਜ ਨੇ ਕਿਹਾ ਕਿ ਦਿੱਲੀ ਵਿਚ ਕਈ ਨਾਮੀ ਕਲਾਕਾਰ ਰਹਿੰਦੇ ਹਨ, ਜਿਨ੍ਹਾਂ ਦੇ ਗਲੇ ਖਰਾਬ ਹਨ। 'ਰਾਗ ਦਰਬਾਰੀ' ਲਈ ਸੰਕਟ ਪੈਦਾ ਹੋ ਗਿਆ ਹੈ। ਇਨ੍ਹਾਂ ਦੇ ਸੁਰ-ਸੰਗੀਤ ਦੇ ਬਚਾਅ ਲਈ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਧਦੇ ਪ੍ਰਦੂਸ਼ਣ ਵੱਲ ਸਾਰੇ ਲੋਕਾਂ ਨੂੰ ਗੌਰ ਕਰਨਾ ਚਾਹੀਦਾ ਹੈ।

Tanu

This news is Content Editor Tanu