ਅਪਾਹਜ ਨੂੰ ਪੁਲਸ ਮੁਲਾਜ਼ਮ ਨੇ ਬੇਰਹਿਮੀ ਨਾਲ ਕੁੱਟਿਆ, ਪਤਨੀ ਕਰਦੀ ਰਹੀ ਬੇਨਤੀ, ਵੀਡੀਓ ਵਾਇਰਲ

09/19/2020 1:07:26 AM

ਕੰਨੌਜ - ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪੁਲਸ ਮੁਲਾਜ਼ਮ ਨੇ ਇੱਕ ਅਪਾਹਜ ਈ-ਰਿਕਸ਼ਾ ਚਾਲਕ ਨੂੰ ਕੁੱਟਿਆ ਹੈ। ਇਸ ਦੌਰਾਨ ਅਪਹਾਜ ਦੀ ਪਤਨੀ ਪੁਲਸ ਮੁਲਾਜ਼ਮ ਨੂੰ ਬੇਨਤੀ ਕਰਦੀ ਰਹੀ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਦਰਅਸਲ, ਇਹ ਮਾਮਲਾ ਕੰਨੌਜ ਦੇ ਇੰਦਰਗੜ੍ਹ ਸਥਿਤ ਸੌਰਿਖ ਚੌਰਾਹੇ ਦਾ ਹੈ, ਐੱਸ.ਪੀ. ਅਮਰਿੰਦਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਉੱਥੇ ਡਿਊਟੀ 'ਤੇ ਪੁਲਸ ਮੁਲਾਜ਼ਮ ਕਿਰਣ ਪਾਲ ਸੀ। ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ 'ਚ ਚੌਰਾਹੇ 'ਤੇ ਈ-ਰਿਕਸ਼ਾ ਰੋਕ ਕੇ ਸੁਦੀਪ ਨਾਮਕ ਅਪਾਹਜ ਸਵਾਰੀ ਬੈਠਾ ਰਿਹਾ ਹੈ। ਦੋਸ਼ ਹੈ ਕਿ ਇਸ ਗੱਲ ਨੂੰ ਲੈ ਕੇ ਟੋਕਣ 'ਤੇ ਸੁਦੀਪ ਅਤੇ ਪੁਲਸ ਮੁਲਾਜ਼ਮ ਵਿਚਾਲੇ ਬਹਿਸ ਹੋ ਗਈ।

ਬਹਿਸ ਤੋਂ ਬਾਅਦ ਫਿਰ ਇਹ ਪੂਰੀ ਘਟਨਾ ਹੋਈ। ਇਸਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪੁਲਸ ਮੁਲਾਜ਼ਮ ਅਪਾਹਜ ਨੂੰ ਘੜੀਸਦਾ ਹੋਇਆ ਕੋਤਵਾਲੀ ਤੱਕ ਲੈ ਗਿਆ ਅਤੇ ਫਿਰ ਉਸ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੰਦਾ ਹੈ। ਇਸ ਦੌਰਾਨ ਥਾਣੇ 'ਚ ਹੋਰ ਪੁਲਸ ਮੁਲਾਜ਼ਮ ਵੀ ਮੌਜੂਦ ਹਨ। ਜ਼ਖ਼ਮੀ ਅਪਾਹਜ ਕਈ ਘੰਟੇ ਕੋਤਵਾਲੀ 'ਚ ਤੜਫਦਾ ਰਿਹਾ।

ਫਿਲਹਾਲ ਦੋਸ਼ੀ ਪੁਲਸ ਮੁਲਾਜ਼ਮ ਨੂੰ ਤੱਤਕਾਲ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਕੰਨੌਜ ਪੁਲਸ ਨੇ ਆਪਣੇ ਇੱਕ ਟਵੀਟ 'ਚ ਦੱਸਿਆ, ਥਾਣਾ ਸੌਰਿਖ 'ਤੇ ਅਪਾਹਜ ਵਿਅਕਤੀ ਦੇ ਨਾਲ ਵਾਪਰੀ ਬਦਕਿਸਮਤੀ ਭਰੀ ਘਟਨਾ ਦੇ ਸੰਬੰਧ 'ਚ ਇੰਚਾਰਜ ਇੰਸਪੈਕਟਰ ਸੌਰਿਖ ਦੀ ਰਿਪੋਰਟ ਪ੍ਰਾਪਤ ਹੁੰਦੇ ਹੀ ਐੱਸ.ਪੀ. ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਅਪਾਹਜ ਨਾਲ ਬਦਸਲੂਕੀ ਕਰਨ ਵਾਲੇ ਦੋਸ਼ੀ ਨੂੰ ਤੱਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਜਾਂਚ ਦੇ ਆਦੇਸ਼ ਦਿੱਤੇ ਗਏ। 

Inder Prajapati

This news is Content Editor Inder Prajapati