H-1B ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ 10 ਜੂਨ ਤੋਂ : ਯੂ. ਐੱਸ. ਸੀ. ਆਈ. ਐੱਸ.

06/09/2019 11:40:40 PM

ਨਵੀਂ ਦਿੱਲੀ - ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ. ਐੱਸ. ਸੀ. ਆਈ. ਐੱਸ.) ਵਿਭਾਗ 10 ਜੂਨ ਤੋਂ ਬਾਕੀ ਬਚੇ ਐੱਚ-1ਬੀ ਵੀਜ਼ਾ ਐਪਲੀਕੇਸ਼ਨਾਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਸ਼ੁਰੂ ਕਰੇਗਾ। ਯੂ. ਐੱਸ. ਸੀ. ਆਈ. ਐੱਸ. ਨੇ ਸ਼ੁੱਕਰਵਾਰ ਰਾਤ ਇਸ ਦਾ ਐਲਾਨ ਕੀਤਾ। ਬੀਤੀ 1 ਅਪ੍ਰੈਲ ਨੂੰ ਸ਼ੁਰੂ ਹੋਏ ਪਹਿਲੇ ਪੜਾਅ 'ਚ ਵਿੱਤ ਸਾਲ 2020 ਲਈ ਐੱਚ-1ਬੀ ਵੀਜ਼ਾ ਦੇ ਉਨਾਂ ਐਪਲੀਕੇਸ਼ਨਾਂ ਦਾ ਨਤੀਜਾ ਕੱਢਿਆ ਜੋ ਚੇਂਜ ਆਫ ਸਟੇਟਸ ਨਾਲ ਜੁੜੇ ਸਨ।
ਇਨ੍ਹਾਂ 'ਚ ਉਹ ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ਕੋਲ ਮੌਜੂਦਾ ਸਮੇਂ 'ਚ ਐੱਫ-1 ਵੀਜ਼ਾ ਹੈ ਅਤੇ ਆਪਸ਼ਨ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਅਮਰੀਕਾ 'ਚ ਕੰਮ ਕਰ ਰਹੇ ਹਨ, ਜਿਥੇ ਨਿਯੁਕਤਾ ਨੇ ਉਨ੍ਹਾਂ ਨੂੰ ਐੱਚ-1ਬੀ ਵੀਜ਼ਾ ਵਰਕ ਵੀਜ਼ਾ ਲਈ ਸਪਾਂਸਰ ਕੀਤਾ ਹੈ। ਦੂਜਾ ਪੜਾਅ ਜੂਨ 'ਚ ਸ਼ੁਰੂ ਹੋਣ ਵਾਲਾ ਸੀ। ਇਸ ਐਲਾਨ ਦੇ ਨਾਲ ਹੀ ਸਪਾਂਸਰਿੰਗ ਐਮਪਲਾਈ, ਜਿਨ੍ਹਾਂ ਨੇ ਐੱਚ-1 ਵੀਜ਼ਾ ਲਈ ਅਪਲਾਈ ਕਰ ਦਿੱਤਾ ਹੈ, ਉਹ 1,410 ਡਾਲਰ ਦਾ ਸ਼ੁਲਕ ਅਦਾ ਕਰ ਪ੍ਰੀਮੀਅਮ ਪ੍ਰੋਸੈਸਿੰਗ 'ਚ ਅਪਡੇਟ ਕਰ ਸਕਦੇ ਹਨ।
ਪ੍ਰੀਮੀਅਮ ਪ੍ਰੋਸੈਸਿੰਗ 'ਚ ਵੀਜ਼ਾ 'ਤੇ ਕੰਮ ਕੰਮਕਾਜ ਤੇਜ਼ੀ ਨਾਲ ਕੀਤਾ ਜਾਂਦਾ ਹੈ। ਭਾਰਤੀ ਆਈ. ਟੀ. ਪੇਸ਼ੇਵਰਾਂ 'ਚ ਇਹ ਕਾਫੀ ਮਸ਼ਹੂਰ ਹੈ। ਪ੍ਰੀਮੀਅਮ ਪ੍ਰੋਸੈਸਿੰਗ ਦੇ ਤਹਿਤ ਐੱਚ-1ਬੀ ਵੀਜ਼ਾ ਬਿਨੈਕਾਰ ਨਾਲ ਸਬੰਧਿਤ ਜਾਂਚ-ਪੜਤਾਲ ਦਾ ਕੰਮਕਾਜ 15 ਦਿਨ ਹੀ ਰਹਿ ਜਾਂਦਾ ਹੈ। ਵਿੱਤ ਸਾਲ 2020 ਲਈ ਯੂ. ਐੱਸ. ਸੀ. ਆਈ. ਐੱਸ. ਐੱਚ-1ਬੀ ਵੀਜ਼ਾ ਲਈ 2.01 ਲੱਖ ਐਪਲੀਕੇਸ਼ਨਾਂ ਮਿਲੀਆਂ ਸਨ ਜਦਕਿ ਸਾਲਾਨਾ ਕੋਟਾ 85,000 ਹੀ ਹੈ।

Khushdeep Jassi

This news is Content Editor Khushdeep Jassi