ਗੁਰੂਗ੍ਰਾਮ ਜ਼ਿਲਾ ਪ੍ਰਸ਼ਾਸਨ ਦਾ ਆਦੇਸ਼, 1 ਮਈ ਤੋਂ ਸਾਰੀਆਂ ਸਰਹੱਦਾਂ ''ਤੇ ਹੋਵੇਗੀ ਹੋਰ ਸਖਤਾਈ

04/30/2020 5:35:06 PM

ਗੁਰੂਗ੍ਰਾਮ-ਕੋਰੋਨਾਵਾਇਰਸ ਨੂੰ ਰੋਕਣ ਲਈ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ। ਇਸ ਦੌਰਾਨ ਗੁਰੂਗ੍ਰਾਮ ਜ਼ਿਲਾ ਪ੍ਰਸ਼ਾਸਨ ਨੇ 1 ਮਈ 2020 ਸਵੇਰੇ 10 ਵਜੇ ਤੋਂ ਜ਼ਿਲੇ ਦੀ ਸਾਰੀਆਂ ਸਰਹੱਦਾਂ 'ਤੇ ਕ੍ਰਾਸ ਮੂਵਮੈਂਟ ਨੂੰ ਲੈ ਕੇ ਸਖਤਾਈ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਵਾਹਨਾਂ ਦੀ ਆਵਾਜਾਈ ਦੀ ਸਖਤਾਈ ਨਾਲ ਜਾਂਚ ਦੀ ਗੱਲ ਕੀਤੀ ਗਈ ਹੈ। 

ਆਦੇਸ਼ 'ਚ ਕਿਹਾ ਹੈ ਕਿ ਗ੍ਰਹਿ ਮੰਤਰਾਲੇ ਦੁਆਰਾ ਜੋ ਛੋਟ ਦਿੱਤੀ ਗਈ ਹੈ ਇਸ ਦੌਰਾਨ ਵੀ ਜਾਰੀ ਰਹੇਗੀ। ਇਸ ਦੇ ਨਾਲ ਜਿਨ੍ਹਾਂ ਨੂੰ ਪਹਿਲਾਂ ਤੋਂ ਸਰਹੱਦ ਤੋਂ ਪਾਰ ਜਾਣ ਦਾ ਆਦੇਸ਼ ਮਿਲਿਆ ਹੈ। ਉਨ੍ਹਾਂ ਲਈ ਆਵਾਜਾਈ ਉਸੇ ਤਰ੍ਹਾਂ ਜਾਰੀ ਰਹੇਗੀ। ਇਸ ਤੋਂ ਇਲਾਵਾ ਕਿਸੇ ਨੂੰ ਤਰੁੰਤ ਜਾਣਾ ਹੈ ਤਾਂ ਉਨ੍ਹਾਂ ਨੂੰ ਸਰਕਾਰੀ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਜਾਣ ਵਾਲਾ ਆਗਿਆ ਪੱਤਰ ਲੈਣ ਹੋਵੇਗਾ। 

ਦੱਸਣਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਆਦੇਸ਼ ਤੋਂ ਬਾਅਦ ਦਿੱਲੀ ਦੇ ਨਾਲ ਲੱਗਦੇ ਸੂਬੇ ਦੀਆਂ ਸਰਹੱਦਾਂ ਨੂੰ ਬੰਦ ਕੀਤਾ ਗਿਆ ਪਰ ਜ਼ਰੂਰੀ ਸੇਵਾਵਾਂ ਲਈ ਆਗਿਆ ਦਿੱਤੀ ਗਈ ਹੈ। ਡਾਕਟਰਾਂ, ਪੈਰਾ ਮੈਡੀਕਲ ਸਟਾਫ, ਪੁਲਸ ਅਤੇ ਬੈਂਕ ਕਰਮਚਾਰੀਆਂ ਨੂੰ ਪਾਸ ਰਾਹੀਂ ਸਿਰਫ ਦੁਪਹਿਰ 12 ਵਜੇ ਤੱਕ ਹੀ ਫਰੀਦਾਬਾਦ ਸਮੇਤ ਦਿੱਲੀ ਹਰਿਆਣਾ ਦੇ ਕਈ ਸਰਹੱਦਾਂ 'ਤੇ ਆਗਿਆ ਦਿੱਤੀ ਗਈ ਸੀ। 

Iqbalkaur

This news is Content Editor Iqbalkaur