ਜੱਜ ਦੀ ਪਤਨੀ ਅਤੇ ਬੇਟੇ ਦੀ ਹੱਤਿਆ ਦੇ ਦੋਸ਼ੀ ਗੰਨਮੈਨ ਨੂੰ ਫਾਂਸੀ ਦੀ ਸਜ਼ਾ

02/08/2020 10:56:07 AM

ਗੁਰੂਗ੍ਰਾਮ(ਅਸ਼ੋਕ)–ਜ਼ਿਲਾ ਅਦਾਲਤ ’ਚ ਤਾਇਨਾਤ ਤਤਕਾਲੀ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਕ੍ਰਿਸ਼ਨਕਾਂਤ ਦੀ ਪਤਨੀ ਅਤੇ ਬੇਟੇ ਦੀ ਉਨ੍ਹਾਂ ਦੇ ਹੀ ਸੁਰੱਖਿਆ ਮੁਲਾਜ਼ਮ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਸੁਧੀਰ ਪਰਮਾਰ ਦੀ ਅਦਾਲਤ 'ਚ ਹੋਈ। ਇਸ ਤੋਂ ਪਹਿਲਾਂ ਅਦਾਲਤ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀ ਸਜ਼ਾ ’ਤੇ ਬਹਿਸ ਸੁਣਨ ਤੋਂ ਬਾਅਦ ਦੋਸ਼ੀ ਦੀ ਸਜ਼ਾ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜੋ ਅਦਾਲਤ ਨੇ ਦੇਰ ਸ਼ਾਮ ਸੁਣਾ ਦਿੱਤਾ। ਅਦਾਲਤ ਨੇ ਦੋਸ਼ੀ ਮਹੀਪਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਏ ਜਾਣ ਵੇਲੇ ਦੋਸ਼ੀ ਮਹੀਪਾਲ ਪੁਲਸ ਹਿਰਾਸਤ 'ਚ ਅਦਾਲਤ ’ਚ ਮੌਜੂਦ ਰਿਹਾ। ਵਕੀਲਾਂ ਨੇ ਦੱਸਿਆ ਕਿ ਦੋਸ਼ੀ ਮਹੀਪਾਲ ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਫਾਂਸੀ ਦੀ ਸਜ਼ਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕਨਫਰਮ ਹੋਣ ਮਗਰੋਂ ਹੀ ਮੰਨਣਯੋਗ ਹੋਵੇਗੀ।

Iqbalkaur

This news is Content Editor Iqbalkaur