ਜੱਜ ਫੈਮਿਲੀ ਹੱਤਿਆਕਾਂਡ : ਮੌਤ ਤੋਂ ਪਹਿਲਾਂ ਜੱਜ ਦੀ ਪਤਨੀ ਨੇ ਦੱਸੀ ਸੀ ਸਾਰੀ ਕਹਾਣੀ

10/16/2018 10:35:58 AM

ਗੁਰੂਗ੍ਰਾਮ (ਏਜੰਸੀ)— ਗੁਰੂਗ੍ਰਾਮ 'ਚ ਵਧੀਕ ਸੈਸ਼ਨ ਕ੍ਰਿਸ਼ਨ ਕਾਂਤ ਦੀ ਪਤਨੀ ਰਿਤੂ ਅਤੇ ਬੇਟੇ ਧਰੂਵ ਨੂੰ ਉਨ੍ਹਾਂ ਦੇ ਹੀ ਗੰਨਮੈਨ ਦੋਸ਼ੀ ਮਹੀਪਾਲ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੱਜ ਦੀ ਪਤਨੀ ਨੇ ਹਸਪਤਾਲ ਵਿਚ ਮੌਤ ਤੋਂ ਪਹਿਲਾਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕ੍ਰਿਸ਼ਨ ਕਾਂਤ ਨੂੰ ਦੱਸਿਆ ਸੀ ਕਿ ਗੰਨਮੈਨ ਮਹੀਪਾਲ ਅਤੇ ਬੇਟੇ ਧਰੂਵ ਵਿਚਾਲੇ ਕਾਰ ਦੀ ਚਾਬੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਗੱਲ ਤੋਂ ਗੁੱਸੇ ਹੋ ਕੇ ਮਹੀਪਾਲ ਨੇ ਗੋਲੀ ਚੱਲਾ। ਐਤਵਾਰ ਨੂੰ ਜੱਜ ਦੀ ਪਤਨੀ ਰਿਤੂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ, ਜਦਕਿ ਬੇਟੇ ਧਰੂਵ ਨੂੰ ਮੇਦਾਂਤਾ ਦੇ ਡਾਕਟਰਾਂ ਨੇ ਬਰੇਨ ਡੈੱਡ ਘੋਸ਼ਿਤ ਕਰ ਦਿੱਤਾ। ਦਿੱਤੀ। ਇੱਥੇ ਦੱਸ ਦੇਈਏ ਕਿ ਇਹ ਘਟਨਾ ਸ਼ਨੀਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ-49 ਸਥਿਤ ਮਾਰਕੀਟ 'ਚ ਵਾਪਰੀ। ਦੋਸ਼ੀ ਮਹੀਪਾਲ ਨੇ ਗੁੱਸੇ ਵਿਚ ਆ ਕੇ ਮਾਂ-ਪੁੱਤ ਨੂੰ ਗੋਲੀ ਮਾਰ ਦਿੱਤੀ ਸੀ।

ਮਾਰਕੀਟ 'ਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਅਤੇ ਚਸ਼ਮਦੀਦਾਂ ਮੁਤਾਬਕ ਕ੍ਰਿਸ਼ਨ ਕਾਂਤ ਦੇ ਬੇਟੇ ਧਰੂਵ ਦੀ ਗੰਨਮੈਨ ਮਹੀਪਾਲ ਨਾਲ ਕਾਰ ਦੀ ਡਰਾਈਵਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਗੱਲ ਇੰਨੀ ਵਧ ਗਈ ਕਿ ਗੁੱਸੇ ਵਿਚ ਬੇਕਾਬੂ ਹੋਇਆ ਮਹੀਪਾਲ ਕੁਝ ਮਿੰਟ ਬਾਅਦ ਹੀ ਕਾਰ ਤੋਂ ਬਾਹਰ ਨਿਕਲਿਆ ਅਤੇ ਧਰੂਵ ਨੂੰ ਗਾਲ੍ਹਾਂ ਕੱਢਣ ਲੱਗਾ। ਪਿੱਛੇ ਦੀ ਸੀਟ 'ਤੇ ਬੈਠੀ ਧਰੂਵ ਦੀ ਮਾਂ ਰਿਤੂ ਝਗੜਾ ਰੋਕਣ ਲਈ ਬਾਹਰ ਨਿਕਲੀ ਤਾਂ ਮਹੀਪਾਲ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਧਰੁਵ ਉਨ੍ਹਾਂ ਨੂੰ ਬਚਾਉਣ ਲਈ ਮਹੀਪਾਲ ਨਾਲ ਉੱਲਝ ਗਿਆ ਤਾਂ ਮਹੀਪਾਲ ਨੇ ਰਿਤੂ ਨੂੰ 2 ਗੋਲੀਆਂ ਮਾਰ ਦਿੱਤੀਆਂ। ਧਰੂਵ ਅੱਗੇ ਵਧਿਆ ਤਾਂ ਉਸ ਦੇ ਸਿਰ 'ਚ ਗੋਲੀ ਮਾਰੀ, ਫਿਰ ਦੋ ਹੋਰ ਗੋਲੀਆਂ ਗਰਦਨ ਕੋਲ ਮਾਰੀਆਂ। ਵਾਰਦਾਤ ਤੋਂ ਮਗਰੋਂ ਰੋਡ ਜਾਮ ਹੋ ਗਿਆ। ਦੋਸ਼ੀ ਮਹੀਪਾਲ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਉੱਥੋਂ ਫਰਾਰ ਹੋ ਗਿਆ।

ਜੱਜ ਦੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰਨ ਵਾਲਾ ਗੰਨਮੈਨ ਮਹੀਪਾਲ ਸ਼ਨੀਵਾਰ ਸ਼ਾਮ ਤੋਂ ਹੀ ਪੁਲਸ ਨੂੰ ਵੱਖਰੀਆਂ-ਵੱਖਰੀਆਂ ਕਹਾਣੀਆਂ ਸੁਣਾ ਰਿਹਾ ਹੈ। ਪੁੱਛ-ਗਿੱਛ ਦੌਰਾਨ ਉਹ ਸਹੀ ਜਵਾਬ ਨਹੀਂ ਦੇ ਰਿਹਾ ਕਿ ਆਖਰਕਾਰ ਉਸ ਨੇ ਅਜਿਹਾ ਕਿਉਂ ਕੀਤਾ। ਕਦੇ ਉਹ ਕਹਿੰਦਾ ਹੈ ਕਿ ਉਸ ਨੂੰ ਜੱਜ ਅਤੇ ਉਸ ਦੀ ਪਤਨੀ ਪਰੇਸ਼ਾਨ ਕਰਦੇ ਸਨ। ਜੱਜ ਉਸ ਨੂੰ ਅਕਸਰ ਛੋਟੀ-ਛੋਟੀ ਗੱਲ 'ਤੇ ਝਿੜਕਦਾ ਸੀ ਅਤੇ ਉਸ ਨੂੰ ਘਰ ਜਾਣ ਲਈ ਛੁੱਟੀ ਨਹੀਂ ਸੀ ਮਿਲ ਰਹੀ।