ਡੇਰਾ ਮੁਖੀ ਰਾਮ ਰਹੀਮ ਨੇ ਖੇਤੀਬਾੜੀ ਦੇ ਕੰਮ ਲਈ ਮੰਗੀ ਪੈਰੋਲ

06/21/2019 6:26:47 PM

ਨਵੀਂ ਦਿੱਲੀ—ਸਾਧਵੀਂ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਨੇ ਪੈਰੋਲ ਦੀ ਗੁਹਾਰ ਲਗਾਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਮ ਰਹੀਮ ਨੇ ਖੇਤੀਬਾੜੀ ਦੇ ਕੰਮ ਲਈ ਪੈਰੋਲ ਲਗਾਈ ਹੈ। ਰੋਹਤਕ ਦੇ ਜੇਲ ਸੁਪਰਡੈਂਟ ਵੱਲੋਂ ਇਸ ਸੰਬੰਧ 'ਚ ਸਿਰਸਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਲਾਹ ਮੰਗੀ ਗਈ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਕੀ ਜੇਲ 'ਚ ਬੰਦ ਰਾਮ ਰਹੀਮ ਨੂੰ ਪੈਰੋਲ ਦੇਣਾ ਠੀਕ ਹੋਵੇਗਾ ਜਾਂ ਨਹੀਂ? ਇਸ ਸੰਬੰਧੀ ਜ਼ਿਲਾ ਪ੍ਰਸ਼ਾਸਨ ਆਪਣੀ ਸਿਫਾਰਿਸ਼ ਕਮਿਸ਼ਨ ਰੋਹਤਕ ਨੂੰ ਭੇਜੇਗਾ। ਪੱਤਰ 'ਚ ਇਹ ਵੀ ਦੱਸਿਆ ਗਿਆ ਹੈ ਕਿ ਰਾਮ ਰਹੀਮ ਸੀ. ਬੀ. ਆਈ. ਕੋਰਟ ਦੁਆਰਾ ਯੋਨ ਸ਼ੋਸ਼ਣ ਅਤੇ ਪੱਤਰਕਾਰ ਹੱਤਿਆ ਮਾਮਲੇ 'ਚ ਦੋਸ਼ੀ ਹਨ ਅਤੇ ਸਜ਼ਾ ਕੱਟ ਰਹੇ ਹਨ। 

ਦੱਸ ਦੇਈਏ ਕਿ ਡੇਰਾ ਮੁਖੀ ਨੇ ਪਹਿਲਾਂ ਵੀ ਆਪਣੀ ਗੋਦ ਲਈ ਧੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਹਾਈਕੋਰਟ ਤੋਂ 4 ਦਿਨ ਦੀ ਪੈਰੋਲ ਮੰਗੀ ਸੀ, ਜਿਸ ਤੇ ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ ਅਤੇ ਅਦਾਲਤ ਨੇ ਪਟੀਸ਼ਨ ਖਾਰਿਜ ਕਰ ਦਿੱਤੀ ਸੀ। 

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ. ਬੀ. ਆਈ. ਕੋਰਟ ਦੁਆਰਾ 25 ਜੁਲਾਈ 2017 ਨੂੰ 2 ਸਾਧਵੀਆਂ ਦੇ ਯੋਨ ਸ਼ੋਸ਼ਣ ਮਾਮਲੇ 'ਚ ਦੋਸ਼ੀ ਦੱਸੇ ਗਏ ਸੀ। ਸੀ. ਬੀ. ਆਈ. ਕੋਰਟ ਨੇ 28 ਅਗਸਤ 2017 ਨੂੰ ਦੋਵਾਂ ਮਾਮਲਿਆਂ 'ਚ 10-10 ਸਾਲ ਦੀ ਕੈਦ ਅਤੇ 15-15 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਮਾਮਲੇ 'ਚ ਵੀ ਸੀ. ਬੀ. ਆਈ. ਕੋਰਟ ਨੇ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਕੀਤਾ ਸੀ। ਇਸ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

Iqbalkaur

This news is Content Editor Iqbalkaur