ਗੁੱਜਰ ਰਾਖਵਾਂਕਰਨ ''ਚ ਰੁਕਾਵਟ ਵਾਲਾ ਕੋਈ ਕੰਮ ਨਾ ਕਰੇ ਸਰਕਾਰ- ਬੈਂਸਲਾ

04/16/2019 6:42:20 PM

ਜੈਪੁਰ-ਗੁੱਜਰ ਰਾਂਖਵਾਂਕਰਨ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਕਰਨਲ ਕਿਰੋੜੀ ਬੈਂਸਲਾ ਨੇ ਅੱਜ ਭਾਵ ਮੰਗਲਵਾਰ ਨੂੰ ਸੂਬਾ ਸਰਕਾਰ ਨੂੰ ਇਸ ਗੱਲ ਪ੍ਰਤੀ ਜਾਣੂ ਕਰਵਾਇਆ ਹੈ ਕਿ ਉਹ ਕੋਈ ਅਜਿਹਾ ਕੰਮ ਨਾ ਕਰੇ, ਜਿਸ ਤੋਂ ਗੁੱਜਰ ਰਾਖਵਾਂਕਰਨ 'ਚ ਕੋਈ ਰੁਕਾਵਟ ਪੈਦਾ ਹੋਵੇ। ਬੈਂਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ,'' ਗੁੱਜਰ ਰਾਖਵਾਂਕਰਨ ਨੂੰ ਲੈ ਕੇ ਸਾਡਾ ਸਰਕਾਰ ਨਾਲ ਸਮਝੌਤਾ ਹੋਇਆ ਹੈ, ਉਸ ਸਮਝੌਤੇ ਦਾ ਪਾਲਣ ਕੀਤਾ ਜਾਵੇ। ਸਾਨੂੰ ਸਾਡਾ ਹੱਕ ਦਿੱਤਾ ਜਾਵੇ, ਜੇਕਰ ਕੋਈ ਇਸ 'ਚ ਕੋਈ ਅਣਗਹਿਲੀ ਵਰਤੀ ਗਈ ਤਾਂ ਉਸ ਦਾ ਖਮਿਆਜ਼ਾ ਸਰਕਾਰ ਭੁਗਤੇਗੀ। '' 

ਗੁੱਜਰ ਰਾਖਵਾਂਕਰਨ ਨਾਲ ਜੁੜੇ ਇੱਕ ਹੋਰ ਪੱਖ ਦੇ ਨੇਤਾ ਹਿੰਮਤ ਸਿੰਘ ਦੁਆਰਾ ਗੁੱਜਰ ਰਾਖਵਾਕਰਨ ਸੰਘਰਸ਼ ਕਮੇਟੀ ਤੋਂ ਬੈਂਸਲਾ ਸਮੇਤ ਹੋਰ ਤਿੰਨ ਮੈਂਬਰਾਂ ਨੂੰ ਵੱਖਰਾ ਕਰਨ ਦੇ ਫੈਸਲੇ 'ਤੇ ਬੈਂਸਲਾ ਨੇ ਕਿਹਾ, ''ਕੌਣ ਹਿੰਮਤ ਸਿੰਘ ਇਹ ਮੇਰੀ ਰਾਖਵਾਂਕਰਨ ਸੰਘਰਸ਼ ਕਮੇਟੀ ਹੈ ਅਤੇ ਮੇਰੀ ਸਮਾਜ ਦੁਆਰਾ ਬਣਾਈ ਕਮੇਟੀ ਹੈ, ਇਸ 'ਚ ਫੈਸਲੇ ਲਏ ਜਾਂਦੇ ਹਨ, ਇਸ 'ਚ ਕੰਮ ਹੁੰਦੇ ਹਨ।''

ਉਨ੍ਹਾਂ ਨੇ ਕਿਹਾ ਹੈ ਕਿ ਇਸ ਦੇ ਸੰਬੰਧ 'ਚ ਆਉਣ ਵਾਲੀ 20 ਅਪ੍ਰੈਲ ਨੂੰ ਦੌਸਾ ਦੇ ਸਿਕੰਦਰਾ 'ਚ ਇੱਕ ਮਹਾਂਪੰਚਾਇਤ ਰੱਖੀ ਗਈ ਹੈ ਅਤੇ ਉੱਥੇ ਸਮਾਜ ਫੈਸਲਾ ਕਰੇਗਾ। ਹਾਲ ਹੀ 'ਚ ਭਾਜਪਾ ਨਾਲ ਹੱਥ ਮਿਲਾਉਣ ਵਾਲੇ ਬੈਂਸਲਾ ਨੇ ਕਿਹਾ ਹੈ ਕਿ ਉਹ ਭਾਜਪਾ 'ਚ ਸਮਾਜਿਕ ਅਤੇ ਰਾਸ਼ਟਰੀ ਸਮੇਤ ਕਈ ਕਾਰਨਾਂ ਨਾਲ ਸ਼ਾਮਿਲ ਹੋਏ ਹਨ ਪਰ ਜਿੱਥੋ ਤੱਕ ਗੁੱਜਰ ਰਾਖਵਾਂਕਰਨ ਦਾ ਸਵਾਲ ਹੈ ਕਰਨਲ ਬੈਂਸਲਾ ਖੜ੍ਹਾ ਮਿਲੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਗੁੱਜਰ ਰਾਖਵਾਂਕਰਨ ਨੂੰ ਲੈ ਕੇ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਇਹ ਰਾਖਵਾਂਕਰਨ ਸੰਘਰਸ਼ ਕਮੇਟੀ ਦਾ ਵਫਦ ਸਰਕਾਰ ਨਾਲ ਮਿਲੇਗਾ।

Iqbalkaur

This news is Content Editor Iqbalkaur