ਮਸਾਜ਼ ਪਾਰਲਰ ਦੀ ਜਗ੍ਹਾ ਚੱਲ ਰਿਹਾ ਸੀ ਸੈਕਸ ਰੈਕੇਟ, 11 ਲੜਕੀਆਂ ਸਮੇਤ 15 ਗ੍ਰਿਫਤਾਰ

07/05/2018 3:55:06 PM

ਹਰਿਆਣਾ— ਸਾਇਬਰ ਸਿਟੀ ਗੁਰੂਗ੍ਰਾਮ ਪੁਲਸ ਨੇ ਇਕ ਵਾਰ ਫਿਰ ਮਸਾਜ਼ ਪਾਰਲਰ ਦੀ ਜਗ੍ਹਾ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਗੁਰੂਗ੍ਰਾਮ ਪੁਲਸ ਨੇ ਸੈਕਟਰ 29 ਇਲਾਕੇ 'ਚ ਚੱਲ ਰਹੇ ਮਸਾਜ਼ ਪਾਰਲਰ 'ਚ ਛਾਪਾ ਮਾਰ ਕੇ 5 ਵਿਦੇਸ਼ੀ ਲੜਕੀਆਂ ਸਮੇਤ ਕੁੱਲ 11 ਲੜਕੀਆਂ ਅਤੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।


ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚੋਂ 2 ਗ੍ਰਾਹਕ ਜਦਕਿ ਦੋ ਸਪਾ ਦੇ ਮੈਨੇਜਰ ਹਨ। ਗ੍ਰਿਫਤਾਰ ਵਿਅਕਤੀਆਂ 'ਚ ਇਕ ਵਿਦੇਸ਼ੀ ਗ੍ਰਾਹਕ ਵੀ ਹੈ। ਇਨ੍ਹਾਂ ਲੜਕੀਆਂ 'ਚ 5 ਥਾਈਲੈਂਡ ਦੀ ਨਾਗਰਿਕ ਹਨ ਜਦਕਿ 5 ਮਣੀਪੁਰ ਅਤੇ ਇਕ ਲੜਕੀ ਯੂ.ਪੀ ਦੀ ਰਹਿਣ ਵਾਲੀ ਹੈ। ਮਸਾਜ਼ ਪਾਰਲਰ ਦਾ ਮਾਲਕ ਫਰਾਰ ਹੈ। ਮਾਲਕ ਦਾ ਨਾਮ ਯੁੱਧਵੀਰ ਸਿੰਘ ਉਰਫ ਬਬਲੂ ਹੈ। ਪੁਲਸ ਇਨ੍ਹਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ-ਲੜਕੀਆਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕਰੇਗੀ। ਪੁਲਸ ਨੇ ਸਪਾ ਮਾਲਕ ਯੁੱਧਵੀਰ ਉਰਫ ਬਬਲੂ ਦੇ ਵਿਰੁੱਧ ਵੀ ਸੰਬੰਧਿਤ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ।