ਗੁਰਦੁਆਰਾ ਦਮਦਮਾ ਸਾਹਿਬ ਵਿਖੇ ਧੂਮ-ਧਾਮ ਨਾਲ ਮਨਾਇਆ ਜਾਵੇਗਾ ਹੋਲਾ ਮਹੱਲਾ

03/20/2019 5:00:34 PM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਚੜ੍ਹਦੀਕਲਾ ਤੇ ਸੂਰਬੀਰਤਾ ਦਾ ਪ੍ਰਤੀਕ ਹੋਲਾ ਮਹੱਲਾ ਬਹੁਤ ਧੂਮ-ਧਾਮ ਅਤੇ ਸ਼ਰਧਾ ਨਾਲ 8 ਚੇਤ (21 ਮਾਰਚ) ਨਾਨਕਸ਼ਾਹੀ ਸੰਮਤ 551 ਨੂੰ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ, ਢਾਡੀ-ਪ੍ਰਸੰਗ ਜਥੇ, ਕਵਿਤਾਵਾਂ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਵਿਚਾਰਾਂ ਹੋਣਗੀਆਂ। ਸੁਖਮਨੀ ਸਾਹਿਬ ਅਤੇ ਨਿਤਨੇਮ ਤੋਂ ਬਾਅਦ ਵੀਰ ਤੇਜਪਾਲ ਸਿੰਘ ਫਤਿਹ ਨਗਰ ਵਾਲੇ ਆਸਾ ਦੀ ਵਾਰ ਉਪਰੰਤ ਭਾਈ ਪ੍ਰੇਮ ਸਿੰਘ ਜੀ ਬੰਧੂ ਹਜੂਰੀ ਰਾਗੀ ਗੁ: ਸੀਸਗੰਜ ਸਾਹਿਬ, ਭਾਈ ਬਲਬੀਰ ਸਿੰਘ ਜੀ ਚੰਡੀਗੜ੍ਹ ਵਾਲੇ ਤੇ ਸ਼ਬਦ ਦੀ ਵਿਚਾਰ ਭਾਈ ਜਸਵਿੰਦਰ ਸਿੰਘ ਦਰਦੀ ਤੇ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਨਗੇ। ਉਪਰੰਤ ਪੰਥਕ ਵਿਚਾਰਾਂ 12ਵਜੇ ਤੋਂ 12:45 ਤੱਕ ਹੋਵੇਗੀ। ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਨਾਮ ਸਿਮਰਨ ਕਰਾਉਣ ਉਪਰੰਤ ਭਾਈ ਗੁਰਦੇਵ ਸਿੰਘ ਆਸਟ੍ਰੇਲਿਆ ਵਾਲੇ ਤੇ ਭਾਈ ਉਂਕਾਰ ਸਿੰਘ ਜੀ ਊਨਾ ਵਾਲੇ ਕੀਰਤਨ ਕਰਨਗੇ। ਭਾਈ ਅਮਰਿੰਦਰ ਸਿੰਘ ਜੀ ਤਾਲਬ ਹਜੂਰੀ ਢਾਡੀ ਗੁ: ਸੀਸਗੰਜ ਸਾਹਿਬ ਉਪਰੰਤ ਕਵੀ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਸ੍ਰ: ਨਰਿੰਦਰ ਸਿੰਘ ਲਾਲ, ਮਹਿੰਦਰ ਸਿੰਘ ਪਰਿੰਦਾ, ਪ੍ਰੇਮ ਸਿੰਘ ਪਾਰਸ, ਮਦਨਪਾਲ ਸਿੰਘ ਚਿੰਤਕ, ਬੀਬੀ ਰਣਜੀਤ ਕੌਰ ਜੀਤ ਆਦਿ ਕਵੀ ਭਾਗ ਲੈ ਕੇ ਆਪਣੀਆਂ ਗੁਰੂ ਜੱਸ ਭਰਪੂਰ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।

ਦਿੱਲੀ ਕਮੇਟੀ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਸੋਹਿਣੀ ਦਸਤਾਰ ਸਜਾ ਕੇ ਗੁਰੂ ਘਰ ਦੀਆਂ ਖੁਸ਼ਿਆਂ ਪ੍ਰਾਪਤ ਕਰੋ ਜੀ। ਇਸ ਮੌਕੇ ਤੇ ਸਵੇਰੇ 11ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਅਭਿਲਾਖੀ ਸੱਜਣ ਕੇਸ਼ੀ ਇਸਨਾਨ ਕਰਦੇ ਕਕਾਰਾਂ ਸਹਿਤ ਤਿਅਰ ਬਰ ਤਿਆਰ ਹੋ ਕੇ ਸਮੇਂ ਸਿਰ ਗੁਰਦੁਆਰਾ ਸਾਹਿਬ ਵਿਖੇ ਪੁੱਜਣ ਦੀ ਕਿਰਪਾ ਕਰਨ। ਲੋੜ ਅਨੁਸਾਰ ਕਕਾਰਾਂ ਦੀ ਸੇਵਾ ਦਿੱਲੀ ਕਮੇਟੀ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਤੇ ਗੁ. ਬੰਗਲਾ ਸਾਹਿਬ ਵਿੱਖੇ ਸ੍ਰੀ ਹਰਿਕ੍ਰਿਸ਼ਨ ਸਰਾਂ ਵਿਖੇ ਯਾਤਰੀਆਂ ਦੀ ਸਹੂਲੀਅਤ ਲਈ ਆਨ ਲਾਈਨ ਕਮਰਿਆਂ ਦੀ ਬੁਕਿੰਗ ਹੋਣੀ ਸ਼ੁਰੂ ਕਰਨ ਦੇ ਨਾਲ ਨਾਨਕਸ਼ਾਹੀ ਕੈਲੰਡਰ ਸੰਮਤ 551ਵਾਂ ਵੀ ਲਾਂਚ ਕੀਤਾ ਜਾਵੇਗਾ।

DIsha

This news is Content Editor DIsha