ਗੁਜਰਾਤ 'ਚ ਇਕਲੌਤੇ ਵੋਟਰ ਵਾਲੇ ਜੰਗਲੀ ਬੂਥ ਤੇ ਸਮੁੰਦਰ 'ਚ ਸਥਿਤ ਟਾਪੂ 'ਤੇ ਵੀ ਹੋਵੇਗੀ ਵੋਟਿੰਗ

04/22/2019 5:41:22 PM

ਜੂਨਾਗੜ੍ਹ/ਜਾਮਨਗਰ— ਗੁਜਰਾਤ 'ਚ ਮੰਗਲਵਾਰ ਨੂੰ ਚੋਣਾਂ ਦੌਰਾਨ ਜੂਨਾਗੜ੍ਹ ਲੋਕ ਸਭਾ ਖੇਤਰ 'ਚ ਗਿਰ ਦੇ ਜੰਗਲਾਂ 'ਚ ਬਣੇ ਮੰਦਰ ਦੇ ਇਕ ਪੁਜਾਰੀ ਲਈ ਇਮਾਤਰ ਵੋਟ ਵਾਲੇ ਇਕ ਵੋਟਿੰਗ ਕੇਂਦਰ 'ਤੇ ਵੀ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਗੁਜਰਾਤ ਦੇ ਓਖਾ ਤੱਟ ਤੋਂ 30 ਕਿਲੋਮੀਟਰ ਦੂਰ ਅਰਬ ਸਾਗਰ 'ਚ ਸਥਿਤ ਇਕ ਛੋਟੇ ਜਿਹੇ ਟਾਪੂ ਆਜ਼ਾਦ ਬੇਟ 'ਤੇ ਵੀ ਸਿਰਫ 40 ਵੋਟਰਾਂ ਲਈ ਵੋਟਿੰਗ ਕੇਂਦਰ  ਬਣਾਇਆ ਗਿਆ ਹੈ। ਇਕ ਵੋਟਿੰਗ ਅਧਿਕਾਰੀ ਨੇ ਦੱਸਿਆ ਕਿ ਜੰਗਲ 'ਚ ਸਥਿਤ ਬਾਨੇਜ ਮੰਦਰ ਦੇ ਪੁਜਾਰੀ ਮਹੰਤ ਭਰਤਦਾਸ (62) ਦੀ ਵੋਟਿੰਗ ਲਈ ਪੁਲਸ ਸਮੇਤ 8 ਵੋਟਿੰਗ ਕਰਮਚਾਰੀਆਂ ਦੀ ਟੀਮ ਉੱਥੇ ਪਹੁੰਚੇਗੀ। ਉਹ ਸਾਲ 2007 ਤੋਂ ਉੱਥੇ ਨਿਯਮਿਤ ਰੂਪ ਨਾਲ ਵੋਟਿੰਗ ਕਰ ਰਹੇ ਹਨ। ਇਹ ਇਕਲੌਤੇ ਵੋਟਰ ਵਾਲੀ ਦੇਸ਼ ਦੀ ਇਕਮਾਤਰ ਬੂਥ ਹੈ।

ਦੱਸਣਯੋਗ ਹੈ ਕਿ ਬਾਨੇਜ ਮੰਦਰ ਨੂੰ ਮਹਾਭਾਰਤਕਾਲੀਨ ਕਥਾ ਨਾਲ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਣਜਾਣੇ 'ਚ ਪਾਂਡਵਾਂ ਨੇ ਉੱਥੇ ਤੀਰ ਨਾਲ ਜ਼ਮੀਨ 'ਚ ਛੇਕ ਕਰ ਕੇ ਪਾਣੀ ਕੱਢਿਆ ਸੀ। ਉੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ ਪਰ ਹਿੰਸਕ ਜਾਨਵਰਾਂ ਨਾਲ ਭਰੇ ਇਸ ਜੰਗਲ 'ਚ ਕਿਸੇ ਨੂੰ ਸ਼ਾਮ ਤੋਂ ਬਾਅਦ ਰੁਕਣ ਦੀ ਮਨਜ਼ੂਰੀ ਨਹੀਂ ਹੁੰਦੀ। ਦੂਜੇ ਪਾਸੇ ਦੇਵਭੂਮੀ ਦਵਾਰਕਾ ਜ਼ਿਲੇ ਦੇ ਖੰਭਾਲਿਆ ਤਾਲੁਕਾ ਨਾਲ ਸੰਬੰਧਤ ਆਜ਼ਾਦ ਟਾਪੂ ਜਿੱਥੇ ਪਹਿਲੀ ਵਾਰ ਵੋਟਿੰਗ ਸਾਲ 2014 ਤੋਂ ਸ਼ੁਰੂ ਹੋਈ ਸੀ ਪਰ ਕੁੱਲ 89 ਲੋਕ ਰਹਿੰਦੇ ਹਨ, ਜਿਨ੍ਹਾਂ 'ਚ 40 ਵੋਟਰ ਹਨ। ਇਨ੍ਹਾਂ ਨੇ ਪਿਛਲੀ ਵਾਰ 2017 ਦੀਆਂ ਵਿਧਾਨ ਸਭਾ ਚੋਣਾਂ 'ਚ 90 ਫੀਸਦੀ ਵੋਟਿੰਗ ਕੀਤੀ ਸੀ। ਗੁਜਰਾਤ ਦੇ ਕੁੱਲ 51,851 ਬੂਥਾਂ 'ਚੋਂ ਲਗਭਗ 400 ਕਠਿਨ ਪਹੁੰਚ ਵਾਲੇ ਮੰਨੇ ਗਏ ਹਨ ਪਰ ਇਨ੍ਹਾਂ 'ਚੋਂ ਉਕਤ ਦੋਹਾਂ ਨੂੰ ਜ਼ਿਆਦਾ ਕਠਿਨ ਮੰਨਿਆ ਜਾਂਦਾ ਹੈ। ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ 'ਤੇ ਮੰਗਲਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।

DIsha

This news is Content Editor DIsha