ਗੁਜਰਾਤ ''ਚ ਕੋਰੋਨਾ ਵਾਇਰਸ ਨਾਲ ਪੀੜਤ ਹੀਰਾ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ

07/10/2020 5:03:10 PM

ਸੂਰਤ- ਗੁਜਰਾਤ ਦੇ ਸੂਰਤ 'ਚ ਇਕ ਹੀਰਾ ਕਾਰੋਬਾਰੀ ਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਟਰੇਨ ਅੱਗੇ ਛਾਲ ਮਾਰ ਖੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਦੱਸਿਆ ਕਿ ਨਾਨਪੁਰਾ ਦੇ ਰਹਿਣ ਵਾਲੇ ਕੁਮਾਰਪਾਲ ਸ਼ਾਹ (63) ਦੀ ਵੀਰਵਾਰ ਨੂੰ ਰਿਪੋਰਟ ਆਈ ਸੀ, ਜਿਸ 'ਚ ਉਨ੍ਹਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਉਦੋਂ ਤੋਂ ਉਹ ਪਰੇਸ਼ਾਨ ਸੀ ਅਤੇ ਤਣਾਅ 'ਚ ਸੀ।

ਰੇਲਵੇ ਪੁਲਸ 'ਚ ਸਹਾਇਕ ਸਬ ਇੰਸਪੈਕਟਰ ਅਨਵਾਰ ਮੰਸੂਰੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸ਼ਾਹ ਸਕੂਟਰ 'ਤੇ ਆਪਣੇ ਘਰ ਨੂੰ ਨਿਕਲੇ ਅਤੇ ਉਧਾਨਾ ਰੇਲਵੇ ਸਟੇਸ਼ਨ ਪਹੁੰਚ ਗਏ। ਉਨ੍ਹਾਂ ਨੇ ਦੱਸਿਆ,''ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਲੱਭਦੇ ਹੋਏ ਰੇਲਵੇ ਸਟੇਸ਼ਨ ਪਹੁੰਚੇ ਤਾਂ ਉੱਥੇ ਪਾਰਕਿੰਗ 'ਚ ਉਨ੍ਹਾਂ ਨੂੰ ਸ਼ਾਹ ਦਾ ਸਕੂਟਰ ਖੜ੍ਹਾ ਦਿੱਸਿਆ। ਕੁਝ ਦੂਰੀ 'ਤੇ ਰੇਲਵੇ ਦੀਆਂ ਪੱਟੜੀਆਂ 'ਤੇ ਉਨ੍ਹਾਂ ਦੀ ਲਾਸ਼ ਸੀ।'' ਜਾਂਚ 'ਚ ਪਤਾ ਲੱਗਾ ਹੈ ਕਿ ਸ਼ਾਹ ਨੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ। ਉਨ੍ਹਾਂ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਹ ਕੋਵਿਡ-19 ਨਾਲ ਪੀੜਤ ਹੋਣ ਦਾ ਪਤਾ ਲੱਗਣ ਤੋਂ ਬਾਅਦ ਤਣਾਅ 'ਚ ਸਨ ਅਤੇ ਬਹੁਤ ਪਰੇਸ਼ਾਨ ਸਨ।

DIsha

This news is Content Editor DIsha