ਗੁਜਰਾਤ ''ਚ ਕਾਂਗਰਸ ਨੇਤਾ ਕੋਰੋਨਾ ਪਾਜ਼ੇਟਿਵ, ਹਸਪਤਾਲ ''ਚ ਦਾਖਲ

06/23/2020 2:23:38 AM

ਅਹਿਮਦਾਬਾਦ- ਗੁਜਰਾਤ ਦੇ ਇਕ ਸੀਨੀਅਰ ਕਾਂਗਰਸ ਨੇਤਾ ਨੂੰ ਸੋਮਵਾਰ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ। ਉਨ੍ਹਾਂ ਨੂੰ ਵਡੋਦਰਾ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਾਂਗਰਸ ਨੇਤਾਵਾਂ ਦੇ ਅਨੁਸਾਰ, ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ 19 ਜੂਨ ਨੂੰ ਗੁਜਰਾਤ 'ਚ ਚਾਰ ਸੀਟਾਂ ਦੇ ਲਈ ਹੋਈ ਰਾਜ ਸਭਾ ਚੋਣ ਦਾ ਹਿੱਸਾ ਸੀ। ਵਿਸ਼ੇਸ਼ ਕਾਰਜ ਅਧਿਕਾਰੀ (ਓ. ਐੱਸ. ਡੀ.) ਵਿਨੋਦ ਰਾਏ ਨੇ ਕਿਹਾ- ਕਾਂਗਰਸ ਨੇਤਾ ਨੂੰ ਸੋਮਵਾਰ ਸਵੇਰੇ ਵਡੋਦਰਾ ਦੇ ਇਕ ਕੋਵਿਡ-19 ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਸਥਿਰ ਹੈ।

Gurdeep Singh

This news is Content Editor Gurdeep Singh