ਗੁਜਰਾਤ ਪਹੁੰਚੇ ਕੇਜਰੀਵਾਲ ਨੇ ਕੱਢਿਆ ਰੋਡ ਸ਼ੋਅ, ਸੂਰਤ ਦੇ ਲੋਕਾਂ ਦਾ ਦਿਲੋਂ ਕੀਤਾ ਧੰਨਵਾਦ

02/26/2021 4:17:24 PM

ਸੂਰਤ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਸ਼ੁੱਕਰਵਾਰ ਨੂੰ ਗੁਜਰਾਤ ਆਏ ਹੋਏ ਹਨ। ਇੱਥੇ ਉਹ ਰੋਡ ਸ਼ੋਅ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਥਾਨਕ ਨੇਤਾਵਾਂ ਦੀ ਮੌਜੂਦਗੀ 'ਚ ਕੇਜਰੀਵਾਲ ਦਾ ਰੋਡ ਸ਼ੇਅ ਦੁਪਹਿਰ 3.30 ਵਜੇ ਮਾਨਗੜ੍ਹ ਚੌਕ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਤਕਸ਼ਸ਼ਿਲਾ ਕੰਪਲੈਕਸ, ਵਾਰਛਾ ਰੋਡ ਤੱਕ ਚੱਲੇਗਾ। ਇਹ ਰੋਡ ਸ਼ੋਅ 7 ਕਿਲੋਮੀਟਰ ਲੰਬਾ ਹੋਵੇਗਾ।

ਰੋਡ ਸ਼ੋਅ ਪੂਰਾ ਕਰਨ ਤੋਂ ਬਾਅਦ ਕੇਜਰੀਵਾਲ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਜਿਸ 'ਚ ਉਹ ਗੁਜਰਾਤ 'ਚ ਅਗਲੇ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰਨਗੇ। ਕੇਜਰੀਵਾਲ ਪਹਿਲਾਂ ਹੀ ਕਹਿ ਚੁਕੇ ਹਨ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ ਦੀ ਧਰਤੀ 'ਤੇ ਜਨਸੇਵਾ ਕਰਨ ਆਈ ਹੈ। ਹੁਣ ਆਪ ਪਾਰਟੀ ਦੀ ਨਜ਼ਰ ਵਿਧਾਨ ਸਭਾ ਚੋਣਾਂ 'ਤੇ ਹੈ। 

ਸੂਰਤ ਪਹੁੰਚਣ 'ਤੇ ਕੇਜਰੀਵਾਲ ਨੇ ਨਵੇਂ ਚੁਣੇ ਨਗਰ ਸੇਵਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਾਡੀ ਪਾਰਟੀ ਨੇ ਬਾਡੀ ਚੋਣਾਂ 'ਚ 27 ਸੀਟਾਂ ਹਾਸਲ ਕਰ ਕੇ ਸੂਰਤ 'ਚ ਭਾਜਪਾ ਦੇ ਕਿਲੇ 'ਚ ਸੇਂਧ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਇਹ ਵੀ ਵੱਡੀ ਗੱਲ ਹੈ ਕਿ ਸੂਰਤ ਦੇ ਲੋਕਾਂ ਨੇ 125 ਸਾਲ ਪੁਰਾਣੀ ਕਾਂਗਰਸ ਨੂੰ ਖਾਰਜ ਕਰਦੇ ਹੋਏ ਸਾਡੇ ਉਮੀਦਵਾਰਾਂ ਨੂੰ ਮੁੱਖ ਵਿਰੋਧੀ ਦਲ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਲਈ ਮੈਂ ਦਿਲੋਂ ਸੂਰਤ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਭਰੋਸਾ ਦਿਵਾਉਂਦਾ ਹਾਂ ਕਿ ਆਮ ਆਦਮੀ ਪਾਰਟੀ ਉਮੀਦਾਂ ਦੇ ਖਰ੍ਹੀ ਉਤਰੇਗੀ।''

DIsha

This news is Content Editor DIsha