ਚਮੋਲੀ ’ਚ ਲਾੜੀ ਲਈ 16 ਕਿਲੋਮੀਟਰ ਬਰਫ ’ਚ ਚੱਲਿਆ ਲਾੜਾ

12/14/2019 1:46:14 AM

ਗੋਪੇਸ਼ਵਰ – ਭਾਰੀ ਬਰਫਬਾਰੀ ਚਮੋਲੀ ਦੇ ਰਾਮਨੀ ਪਿੰਡ ਨਿਵਾਸੀ ਰਾਜਿੰਦਰ ਸਿੰਘ ਨੇਗੀ ਲਈ ਲਾੜੀ ਲੈਣ ਦੀ ਇੱਛਾ ਦੇ ਰਾਹ ਵਿਚ ਰੁਕਾਵਟ ਨਹੀਂ ਬਣ ਸਕੀ। ਰਾਜਿੰਦਰ ਦੀ ਬਰਾਤ 16 ਕਿਲੋਮੀਟਰ ਬਰਫ ਦੇ ਵਿਚਾਲੇ ਚੱਲ ਕੇ ਲੜਕੀ ਦੇ ਘਰ ਪਹੁੰਚੀ। ਲਾੜੇ ਨੂੰ ਘੋੜਾ ਮਿਲ ਗਿਆ ਸੀ। ਹਿੰਮਤ ਤਾਂ ਉਨ੍ਹਾਂ ਬਰਾਤੀਆਂ ਨੇ ਵਿਖਾਈ, ਜੋ ਜ਼ੀਰੋ ਤੋਂ ਘੱਟ ਤਾਪਮਾਨ ’ਚ ਬਰਫ ਦੇ ਵਿਚ ਲਗਾਤਾਰ ਚੱਲਦੇ ਰਹੇ। ਬਰਾਤੀਆਂ ਨੇ ਇਕ-ਦੂਜੇ ’ਤੇ ਬਰਫ ਦੇ ਗੋਲੇ ਬਣਾ ਕੇ ਵੀ ਸੁੱਟੇ। ਢੋਲ, ਦਮਾਊ ਅਤੇ ਮਸ਼ਕਬੀਨ ਦੀਆਂ ਧੁਨਾਂ ’ਤੇ ਜੰਮ ਕੇ ਡਾਂਸ ਵੀ ਕੀਤਾ।

Inder Prajapati

This news is Content Editor Inder Prajapati