ਗ੍ਰੇਨੇਡ ਹਮਲੇ 'ਚ ਵਾਲ-ਵਾਲ ਬਚੇ ਮਹਾਰਾਸ਼ਟਰ ਦੇ 5 ਵਿਧਾਇਕ

05/26/2018 4:38:45 PM

ਜੰਮੂ (ਬਲਰਾਮ)— ਪੰਚਾਇਤੀ ਰਾਜ ਸੰਸਥਾਵਾਂ ਦੇ ਕੰਮਕਾਜ ਦਾ ਅਧਿਐਨ ਕਰਨ ਲਈ ਜੰਮੂ-ਕਸ਼ਮੀਰ ਦੇ ਦੌਰੇ 'ਤੇ ਆਏ ਮਹਾਰਾਸ਼ਟਰ ਦੇ 5 ਵਿਧਾਇਕ ਤੇ ਉਨ੍ਹਾਂ ਦੇ ਪਰਿਵਾਰ ਬਿਜਬਿਹਾੜਾ ਦੇ ਨੇੜੇ ਹੋਏ ਗ੍ਰੇਨੇਡ ਹਮਲੇ 'ਚ ਵਾਲ-ਵਾਲ ਬਚ ਗਏ। 
ਲੱਦਾਖ ਤੇ ਕਸ਼ਮੀਰ ਦਾ ਦੌਰਾ ਕਰਨ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਕਟੜਾ ਪਹੁੰਚੇ ਮਹਾਰਾਸ਼ਟਰ ਵਿਧਾਨ ਮੰਡਲ ਦੀ ਪੰਚਾਇਤੀ ਰਾਜ ਮਾਮਲਿਆਂ ਦੀ ਸਰਕਾਰੀ ਕਮੇਟੀ ਦੇ ਮੈਂਬਰ ਵਿਧਾਇਕ ਸੁਧੀਰ ਲਕਸ਼ਮਣ ਪਾਰਵੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਘਟਨਾ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ 19 ਮਈ ਤੋਂ ਇਹ ਦੌਰਾ ਸ਼ੁਰੂ ਕੀਤਾ ਸੀ। ਇਸ ਦੌਰਾਨ ਅੱਜ ਜਦੋਂ ਉਹ ਅਨੰਤਨਾਗ ਜ਼ਿਲੇ ਦੇ ਬਿਜਬਿਹਾੜਾ ਪਹੁੰਚੇ ਤਾਂ ਅੱਤਵਾਦੀਆਂ ਨੇ ਉਨ੍ਹਾਂ ਦੀ ਗੱਡੀ 'ਤੇ ਗ੍ਰਨੇਡ ਸੁੱਟਿਆ। ਇਹ ਗ੍ਰਨੇਡ ਗੱਡੀ ਦੇ ਬਿਲਕੁੱਲ ਨੇੜੇ ਫਟਿਆ ਪਰ ਉਹ ਵਾਲ-ਵਾਲ ਬਚ ਗਏ। ਉਨ੍ਹਾਂ ਕਿਹਾ ਕਿ ਉਹ ਹੁਣ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਮਹਾਰਾਸ਼ਟਰ ਵਾਪਸ ਚਲੇ ਜਾਣਗੇ।