ਭਾਰਤ ਨੂੰ ਮਿਲੀ ਵੱਡੀ ਸਫਲਤਾ, ਬਣਿਆ ਆਸਟਰੇਲੀਆ ਸਮੂਹ ਦਾ ਮੈਂਬਰ

01/19/2018 10:09:31 PM

ਨਵੀਂ ਦਿੱਲੀ/ਸਿਡਨੀ — ਵੇਸਨਾਰ ਅਰੇਂਜਮੈਂਟ ਅਤੇ ਮਿਜ਼ਾਈਲ ਤਕਨਾਲੋਜੀ ਕੰਟਰੋਲ ਰਿਜ਼ਾਇਮ ਤੋਂ ਬਾਅਦ ਭਾਰਤ ਹੁਣ ਆਸਟਰੇਲੀਆ ਸਮੂਹ ਦਾ ਮੈਂਬਰ ਵੀ ਬਣ ਗਿਆ ਹੈ। ਇਸ ਤਰ੍ਹਾਂ ਭਾਰਤ ਹੁਣ ਪ੍ਰਮਾਣੂ ਸਮੱਗਰੀ ਦੀ ਦਰਾਮਦ ਨੂੰ ਕੰਟਰੋਲ ਕਰਨ ਵਾਲੇ ਦੁਨੀਆ ਦੇ 4 'ਚੋਂ 3 ਸੰਗਠਨਾਂ ਦਾ ਮੈਂਬਰ ਬਣ ਗਿਆ ਹੈ। ਇਸ ਨਾਲ ਐੱਨ. ਐਸ. ਜੀ. ਦੀ ਮੈਂਬਰਸ਼ਿਪ ਲਈ ਵੀ ਭਾਰਤ ਦਾ ਦਾਅਵਾ ਮਜ਼ਬੂਤ ਹੋਵੇਗਾ। 
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਪਣੇ ਪ੍ਰੈਸ ਕਾਨਫਰੰਸ 'ਚ ਕਿਹਾ, 'ਮੈਨੂੰ ਇਹ ਗੱਲ ਦੀ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਆਸਟਰੇਲੀਆ ਸਮੂਹ 'ਚ ਸ਼ਾਮਲ ਹੋ ਗਿਆ ਹੈ। 18 ਜਨਵਰੀ, 2018 ਨੂੰ ਸਾਨੂੰ ਰਸਮੀ ਰੂਪ ਨਾਲ ਇਸ ਸੰਗਠਨ 'ਚ ਸ਼ਾਮਲ ਕਰ ਲਿਆ ਗਿਆ। ਇਸ ਸਿਲਸਿਲੇ 'ਚ ਸਾਰੀਆਂ ਅੰਦਰੂਨੀ ਪ੍ਰਕਿਰਿਆਵਾਂ ਨੂੰ ਪੂਰਾ ਕਰ ਲਿਆ ਗਿਆ ਹੈ।'
ਉਨ੍ਹਾਂ ਕਿਹਾ ਕਿ ਆਸਟਰੇਲੀਆ ਸਮੂਹ ਦੇ ਮੈਂਬਰੀ ਦੇਸ਼ਾਂ ਨੇ ਸਹਿਤਮੀ ਨਾਲ ਭਾਰਤ ਨੂੰ ਇਸ ਦਾ 43ਵੇਂ ਮੈਂਬਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਸਮਰਥਨ ਬਣਾਉਣ ਦੇਣ ਵਾਲੇ ਸਾਰੇ ਦੇਸ਼ਾਂ ਦਾ ਭਾਰਤ ਨੇ ਧੰਨਵਾਦ ਕੀਤਾ ਹੈ। ਭਾਰਤ ਨੂੰ ਇਸ ਸਮੂਹ ਦਾ ਮੈਂਬਰ ਬਣਾਉਣ 'ਤੇ ਅੰਤਰ-ਰਾਸ਼ਟਰੀ ਸੁਰੱਖਿਆ ਅਤੇ ਪ੍ਰਮਾਣੂ ਅਸਥਾਈ ਦਾ ਟੀਚਾ ਹਾਸਲ ਕਰਨ 'ਚ ਮਦਦ ਮਿਲੇਗੀ। ਇਸ ਨਾਲ ਅੱਗੇ ਚੱਲ ਕੇ ਭਾਰਤ ਦੀ ਭਰੋਸੇਯੋਗਤਾ ਵਧੇਗੀ। 
ਉਥੇ ਆਸਟਰੇਲੀਆ ਸਮੂਹ ਨੇ ਆਪਣੇ ਬਿਆਨ 'ਚ ਕਿਹਾ ਕਿ ਪਿਛਲੇ ਸਾਲ ਜੂਨ 'ਚ ਹੋਈ ਬੈਠਕ 'ਚ ਭਾਰਤ ਦੀ ਮੈਂਬਰਸ਼ਿਪ ਨੂੰ ਲੈ ਕੇ ਜ਼ਿਆਦਾ ਬਹੁਮਤ ਸੀ। ਇਸ ਤੋਂ ਬਾਅਦ ਆਮ ਸਹਿਮਤੀ ਨਾਲ ਇਸ 'ਤੇ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਭਾਰਤ ਹੁਣ ਸਿਰਫ ਪ੍ਰਮਾਣੂ ਸਪਲਾਇਰ ਗਰੁੱਪ ਦਾ ਮੈਂਬਰ ਨਹੀਂ ਹੈ। ਭਾਰਤ ਦੀ ਐੱਨ. ਐਸ. ਜੀ. ਮੈਂਬਰਸ਼ਿਪ ਦੇ ਰਾਹ 'ਚ ਚੀਨ ਲਗਾਤਾਰ ਰੁਕਾਵਟ ਪਾਉਂਦਾ ਰਿਹਾ ਹੈ। 
ਆਸਟਰੇਲੀਆ ਸਮੂਹ 43 ਦੇਸ਼ਾਂ ਦਾ ਇਕ ਗੈਰ-ਰਸਮੀ ਮੰਚ ਹੈ। ਇਹ ਸੰਗਠਨ ਯਕੀਨਨ ਕਰਦਾ ਹੈ ਕਿ ਪ੍ਰਮਾਣੂ ਸਮੱਗਰੀ ਦੀ ਬਰਾਮਦ ਕਰ ਕੋਈ ਦੇਸ਼ ਪ੍ਰਮਾਣੂ ਜਾਂ ਜੈਵਿਕ ਹਥਿਆਰ ਨਾ ਬਣਾਉਣ ਲਗ ਜਾਵੇ।