ਪਤਨੀਆਂ ਨੂੰ ਛੱਡ ਫਰਾਰ ਹੋਣ ਵਾਲੇ 33 ਐੱਨ.ਆਰ.ਆਈਜ਼. ਦੇ ਪਾਸਪੋਰਟ ਰੱਦ

12/12/2018 7:21:39 PM

ਨਵੀਂ ਦਿੱਲੀ— ਭਾਰਤ ਸਰਕਾਰ ਨੇ ਵਿਆਹ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਛੱਡ ਦੇਣ ਵਾਲੇ 33 ਅਪ੍ਰਵਾਸੀ ਭਾਰਤੀਆਂ (ਐੱਨ.ਆਰ.ਆਈ.) ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਔਰਤਾਂ ਤੇ ਬਾਲ ਵਿਕਾਸ ਮੰਤਰਾਲਾ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਦੇਖ ਰਹੀ ਇੰਟੀਗ੍ਰੇਟਿਡ ਨੋਡਲ ਏਜੰਸੀ ਐੱਨ.ਆਰ.ਆਈ. ਨਾਲ ਵਿਆਹ ਦੇ ਮਾਮਲੇ 'ਚ ਫਰਾਰ ਚੱਲ ਰਹੇ ਪਤੀਆਂ ਨੂੰ ਲਗਾਤਾਰ ਲੁਕ ਆਉਟ ਸਰਕੁਲਰ ਜਾਰੀ ਕਰ ਰਹੀ ਹੈ ਤੇ ਹੁਣ ਤਕ ਅਜਿਹੇ 8 ਸਰਕੁਲਰ ਜਾਰੀ ਕੀਤੇ ਜਾ ਚੁੱਕੇ ਹਨ ਤੇ ਵਿਦੇਸ਼ ਮੰਤਰਾਲਾ ਨੇ 33 ਪਾਸਪੋਰਟ ਜ਼ਬਤ ਕਰ ਲਏ ਹਨ।

ਇਸ ਏਜੰਸੀ ਦੀ ਪ੍ਰਧਾਨਗੀ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਦੇ ਸਕੱਤਰ ਰਾਕੇਸ਼ ਸ਼੍ਰੀਵਾਸਤਵ ਕਰ ਰਹੇ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਨੇ ਇਹ ਵੀ ਕਿਹਾ ਕਿ ਐੱਨ.ਆਰ.ਆਈ. ਵਿਆਹ ਦੇ ਇਕ ਹਫਤੇ ਦੇ ਅੰਦਰ ਉਨ੍ਹਾਂ ਦਾ ਰਜਿਸਟ੍ਰੇਸ਼ਨ ਕਰਵਾਉਣ ਤੇ ਰਜਿਸਟ੍ਰੇਸ਼ਨ ਨਹੀਂ ਹੋਣ ਦੀ ਸਥਿਤੀ 'ਚ ਜੁਰਮਾਨੇ ਵਰਗੀ ਸਜ਼ਾ ਦਾ ਪ੍ਰਸਤਾਵ ਮਨਜ਼ੂਰ ਹੋਣ ਲਈ ਕੈਬਨਿਟ ਸਾਹਮਣੇ ਰੱਖਿਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਪਾਸਪੋਰਟ ਨਿਯਮਾਂ 'ਚ ਸੋਧ ਸ਼ਾਮਲ ਹੈ ਤਾਂ ਕਿ ਭਗੋੜਿਆਂ ਦੇ ਮਾਮਲੇ 'ਚ ਇਸ ਨੂੰ ਰੱਦ ਕਰਨਾ ਆਸਾਨ ਹੋਵੇ। ਮੰਤਰਾਲਾ ਨੇ ਇਕ ਟਵੀਟ 'ਚ ਕਿਹਾ, 'ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਤੇ ਰਾਸ਼ਟਰੀ ਮਹਿਲਾ ਕਮਿਸ਼ਨ, ਐੱਨ.ਆਰ.ਆਈ. ਨਾਲ ਵਿਆਹ ਨੂੰ ਸੁਰੱਖਿਅਤ ਰੱਖਣ ਦੇ ਹਰ ਸੰਭਵ ਕਦਮ ਚੁੱਕ ਰਿਹਾ ਹੈ।'

Inder Prajapati

This news is Content Editor Inder Prajapati