15 ਸੂਬਿਆਂ ''ਚ ਸ਼ੁਰੂ ਹੋਈ ਇਹ ਯੋਜਨਾ, 81 ਕਰੋੜ ਰਾਸ਼ਨ ਕਾਰਡਧਾਰਕਾਂ ਨੂੰ ਮਿਲੇਗਾ ਲਾਭ

06/15/2020 12:14:43 PM

ਨਵੀਂ ਦਿੱਲੀ : ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਨਿਯਮ ਯਾਨੀ ਐੱਨ.ਐੱਫ.ਐੱਸ.ਏ. (NFSA) ਲਾਭਪਾਤਰੀਆਂ ਨੂੰ ਪੋਸ਼ਕ ਤੱਤ ਯੁਕਤ ਚੌਲ ਉਪਲੱਬਧ ਕਰਾਉਣ ਲਈ ਸਰਕਾਰ ਨੇ 15 ਸੂਬਿਆਂ ਦੇ ਇਕ-ਇਕ ਜ਼ਿਲ੍ਹੇ ਵਿਚ ਰਾਇਸ ਫੋਰਟੀਫਿਕੇਸ਼ਨ ਦੀ ਪਾਇਲਟ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਮਹਾਰਾਸ਼ਟਰ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਚੁਣੇ ਹੋਏ ਜ਼ਿਲ੍ਹਿਆਂ ਵਿਚ ਪੌਸ਼ਟਿਕ ਚੌਲਾਂ ਦੀ ਵੰਡ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਐੱਨ.ਐੱਫ.ਐੱਸ.ਏ. ਤਹਿਤ ਦੇਸ਼ ਦੇ ਕਰੀਬ 81 ਕਰੋੜ ਰਾਸ਼ਨ ਕਾਰਡਧਾਰਕਾਂ ਨੂੰ ਸਸਤਾ ਅਨਾਜ ਉਪਲੱਬਧ ਕਰਾਇਆ ਜਾਂਦਾ ਹੈ। ਪੌਸ਼ਟਿਕ ਚੌਲ ਵੰਡਣ ਦਾ ਕੰਮ ਉੜੀਸ਼ਾ ਅਤੇ ਉੱਤਰ ਪ੍ਰਦੇਸ਼ ਵਿਚ ਬਹੁਤ ਜਲਦ ਸ਼ੁਰੂ ਹੋ ਜਾਵੇਗਾ। ਹੋਰ ਯੂਬਿਆਂ ਨੂੰ ਵੀ ਜਲਦ ਤੋਂ ਜਲਦ ਇਸ ਨੂੰ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਆਇਰਨ, ਫੋਲਿਕ ਐਸਿਡ ਅਤੇ ਟਾਮਿਨ ਬੀ12 ਯੁਕਤ ਪੌਸ਼ਟਿਕ ਚੌਲਾਂ ਨਾਲ ਕੁਪੋਸ਼ਣ ਅਤੇ ਖੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਪੂਰੇ ਦੇਸ਼ ਵਿਚ 4 ਮਹੀਨੇ ਦਾ ਅਨਾਜ ਭੇਜਣ ਦੇ ਹੁਕਮ
ਪਾਸਵਾਨ ਨੇ ਭਾਰਤੀ ਖੁਰਾਕ ਨਿਗਮ (FCI) ਨੂੰ ਸਰਕਾਰੀ ਸਕੀਮ ਤਹਿਤ ਅਨਾਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 4 ਮਹੀਨੇ ਦਾ ਅਨਾਜ ਦੇਸ਼ ਦੇ ਹਰ ਕੋਨੇ ਵਿਚ ਪਹੁੰਚਾਉਣ ਦਾ ਹੁਕਮ ਦਿੱਤਾ ਹੈ। ਕੇਂਦਰੀ ਮੰਤਰੀ ਨੇ ਮੀਂਹ ਦੇ ਮੌਸਮ ਵਿਚ ਟਰਾਂਸਪੋਰਟ ਨੂੰ ਲੈ ਕੇ ਪੈਦਾ ਹੋਣ ਵਾਲੀ ਪਰੇਸ਼ਾਨੀ ਨੂੰ ਵੇਖਦੇ ਹੋਏ ਐਫ.ਸੀ.ਆਈ. ਨੂੰ ਇਹ ਹੁਕਮ ਦਿੱਤਾ ਹੈ। ਪਾਸਵਾਨ ਨੇ ਟਵੀਟ ਜ਼ਰੀਏ ਕਿਹਾ ਕਿ ਮੀਂਹ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਇਸ ਨੂੰ ਵੇਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਵਿਭਾਗ ਅਤੇ ਐੱਫ.ਸੀ.ਆਈ. ਨੂੰ ਹੁਕਮ ਦਿੱਤੇ ਹਨ ਕਿ ਦੇਸ਼ ਦੇ ਹਰ ਕੋਨੇ ਤੱਕ ਅਗਲੇ 4 ਮਹੀਨਿਆਂ ਦਾ ਅਨਾਜ ਮਿਸ਼ਨ ਮੋਡ ਵਿਚ ਜਲਦ ਤੋਂ ਜਲਦ ਪਹੁੰਚਾ ਦਿੱਤਾ ਜਾਵੇ ਤਾਂ ਕਿ ਮੀਂਹ ਵਿਚ ਕਿਤੇ ਵੀ ਆਨਾਜ ਦੀ ਕਮੀ ਨਾ ਹੋਵੇ।

ਰੱਬੀ ਸੀਜ਼ਨ 2020-21 ਲਈ ਤੈਅ ਖਰੀਦ ਟੀਚੇ ਤਹਿਤ ਕਿਸਾਨਾਂ ਤੋਂ ਕਣਕ ਅਤੇ ਝੋਨੇ ਦੀ ਖਰੀਦ ਜਾਰੀ ਹੈ। FCI ਨੇ 13 ਜੂਨ ਤੱਕ 378.40 ਐੱਲ.ਐੱਮ.ਟੀ. ਕਣਕ ਦੀ ਖਰੀਦ ਕੀਤੀ ਹੈ। ਰੱਬੀ ਸੀਜ਼ਨ ਵਿਚ 116.24 ਐੱਲ.ਐੱਮ.ਟੀ. ਝੋਨੇ ਦੀ ਖਰੀਦ ਦੇ ਨਾਲ 2019-20 ਸੀਜ਼ਨ ਵਿਚ ਹੁਣ ਤੱਕ ਕੁੱਲ 735.81 ਐੱਲ.ਐੱਮ.ਟੀ. ਝੋਨੇ ਦੀ ਖਰੀਦ ਹੋ ਚੁੱਕੀ ਹੈ।

cherry

This news is Content Editor cherry