ਸਰਕਾਰ! ਇਹ ਕਿਸ ਤਰ੍ਹਾਂ ਦੀ ਤਰੱਕੀ, ਕੂੜਾ ਖਾ ਕੇ ਚੱਲ ਰਹੀ ਹੈ ਜ਼ਿੰਦਗੀ

10/24/2016 9:57:19 AM

ਜੋਗਿੰਦਰਨਗਰ— ਇੱਥੇ ਪਿਛਲੇ ਇਕ ਮਹੀਨਿਆਂ ਤੋਂ ਵੀ ਵਧ ਸਮੇਂ ਤੋਂ ਨੰਗੀ ਹਾਲਤ ''ਚ ਘੁੰਮ ਰਹੇ ਇਕ ਮਾਨਸਿਕ ਰੋਗੀ ਦੀ ਹਾਲਤ ''ਤੇ ਨਾ ਤਾਂ ਅਜੇ ਤੱਕ ਪ੍ਰਸ਼ਾਸਨ ਨੂੰ ਰਹਿਮ ਆਇਆ ਅਤੇ ਨਾ ਹੀ ਕਿਸੇ ਗੈਰ-ਸਰਕਾਰੀ ਸੰਸਥਾ ਨੇ ਇਸ ਨੂੰ ਸਹੀ ਇਲਾਜ ਮੁਹੱਈਆ ਕਰਵਾਉਣ ''ਚ ਰੁਚੀ ਦਿਖਾਈ ਹੈ। ਮਾਨਸਿਕ ਸੰਤੁਲਨ ਗਵਾ ਚੁਕਿਆ ਇਹ ਵਿਅਕਤੀ ਪਸ਼ੂ ਨਾਲੋਂ ਵੀ ਮਾੜਾ ਜੀਵਨ ਜੀ ਰਿਹਾ ਹੈ।
ਇਹ ਰੋਗੀ ਗੁਗਲੀ ਖੱਡ ਦੇ ਨੇੜੇ-ਤੇੜੇ ਹੀ ਰਹਿੰਦਾ ਹੈ ਅਤੇ ਉੱਥੇ ਪਏ ਕੂੜੇ ਦੇ ਢੇਰ ਨਾਲ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਕੋਸ਼ਿਸ਼ ''ਚ ਰਹਿੰਦਾ ਹੈ। ਦਿਨੋਂ-ਦਿਨ ਵਧ ਰਹੀ ਠੰਡ ਦੇ ਬਾਵਜੂਦ ਇਸ ਵਿਅਕਤੀ ਦੇ ਸਰੀਰ ''ਤੇ ਇਕ ਵੀ ਕੱਪੜਾ ਨਾ ਹੋਣ ਨਾਲ ਆਉਣ ਵਾਲੇ ਸਮੇਂ ''ਚ ਇਸ ਵਿਅਕਤੀ ਦੇ ਜ਼ਿੰਦਾ ਰਹਿਣ ਦੀ ਆਸ  ਵੀ ਘੱਟ ਹੀ ਦਿੱਸ ਰਹੀ ਹੈ। ਸ਼ਕਲ-ਸੂਰਤ ਤੋਂ ਇਹ ਵਿਅਕਤੀ ਕਿਸੇ ਬਾਹਰੀ ਪ੍ਰਦੇਸ਼ ਦਾ ਲੱਗਦਾ ਹੈ।
ਕੁਝ ਲੋਕਾਂ ਨੇ ਇਸ ਵਿਅਕਤੀ ਨੂੰ ਕੱਪੜੇ ਅਤੇ ਸਮੇਂ-ਸਮੇਂ ''ਤੇ ਖਾਣਾ ਦਿੱਤਾ ਹੈ ਪਰ ਇਲਾਜ ਦੀ ਕਮੀ ਕਾਰਨ ਗੰਭੀਰ ਬੀਮਾਰੀ ਨਾਲ ਪੀੜਤ ਹੋਣ ਕਾਰਨ ਇਹ ਕੱਪੜੇ ਪਾਉਂਦਾ ਹੀ ਨਹੀਂ ਹੈ ਅਤੇ ਖਾਣੇ ਨੂੰ ਵੀ ਤਵੱਜੋਂ ਨਹੀਂ ਦਿੰਦਾ ਹੈ। ਇਸ ਵਿਅਕਤੀ ਨੂੰ ਇਸ ਸਮੇਂ ਸਭ ਤੋਂ ਵਧ ਇਲਾਜ ਦੀ ਲੋੜ ਹੈ। ਇਸ ਲਈ ਅਜੇ ਤੱਕ ਕੋਈ ਅੱਗੇ ਨਹੀਂ ਆਇਆ ਹੈ, ਅਜਿਹੇ ''ਚ ਇੱਥੇ ਮਨੁੱਖਤਾ ਤਾਰ-ਤਾਰ ਹੁੰਦੀ ਦਿੱਸ ਰਹੀ ਹੈ।

Disha

This news is News Editor Disha