ਸਰਕਾਰ ਨੇ ਜੰਮੂ-ਕਸ਼ਮੀਰ ’ਚ ਪੁਨਰਗਠਨ ਐਕਟ ’ਚ 52 ਖਾਮੀਆਂ ਸੁਧਾਰੀਆਂ

09/13/2019 1:22:57 AM

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੀ ਵੰਡ ਲਈ ਲਿਆਂਦੇ ਗਏ ਕਾਨੂੰਨ ਵਿਚ 50 ਤੋਂ ਵੱਧ ਸੁਧਾਰ ਕੀਤੇ ਹਨ,ਜਿਨ੍ਹਾਂ ਵਿਚ ਸਾਲ 1909 ਨੂੰ 1951 ਕੀਤਾ ਗਿਆ ਹੈ। ਇਕ ਸ਼ਬਦ ਵਿਚੋਂ ਰਹਿ ਗਏ ‘ਆਈ’ ਨੂੰ ਜੋੜਿਆ ਗਿਆ ਹੈ ਅਤੇ ਇਕ ਸ਼ਬਦ ਵਿਚ ਲੱਗੇ ਵਾਧੂ ‘ਟੀ’ ਨੂੰ ਹਟਾ ਦਿੱਤਾ ਗਿਆ ਹੈ। ਵਿਰੋਧੀ ਧਿਰ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਕਾਨੂੰਨ ‘ਜਲਦਬਾਜ਼ੀ’ ਵਿਚ ਲਿਆਂਦਾ ਗਿਆ ਹੈ। ਤਕਰੀਬਨ ਇਕ ਮਹੀਨੇ ਬਾਅਦ ਸਰਕਾਰ ਨੇ ਵੀਰਵਾਰ ਨੂੰ ਖਾਮੀਆਂ ਵਿਚ ਸੁਧਾਰ ਕੀਤਾ ਅਤੇ ਇਸ ਲਈ 3 ਪੰਨਿਆਂ ਦਾ ਸੋਧ ਪੱਤਰ ਲਿਆਉਂਦੇ ਹੋਏ ਜੰਮੂ-ਕਸ਼ਮੀਰ ਪੁਨਰਗਠਨ ਐਕਟ ਵਿਚ ਸੁਧਾਰ ਕਰਨ ਦਾ ਐਲਾਨ ਕੀਤਾ ਹੈ। ਇਸ ਐਕਟ ਵਿਚ ‘ਐਡਮਨਿਸਟ੍ਰੇਟਰ’ ਵਿਚੋਂ ‘ਐੱਨ’ ਤੋਂ ਬਾਅਦ ‘ਆਈ’ ਸ਼ਬਦ ਰਹਿ ਗਿਆ ਸੀ। ‘ਆਰਟੀਕਲ’ ਵਿਚ ‘ਟੀ’ ਤੋਂ ਬਾਅਦ ‘ਆਈ’ ਰਹਿ ਗਿਆ ਸੀ। ‘ਟੈਰੀਟਰੀਜ਼’ ’ਚ 2 ‘ਟੀ’ ਲੱਗ ਗਈਆਂ ਸਨ।

Bharat Thapa

This news is Content Editor Bharat Thapa