PM ਮੋਦੀ ਸ਼ਾਸਨ ਦੇ 9 ਸਾਲ ਪੂਰੇ ਹੋਣ ''ਤੇ BJP ਸ਼ੁਰੂ ਕਰੇਗੀ ਇਹ ਖ਼ਾਸ ਮੁਹਿੰਮ

05/15/2023 5:49:47 PM

ਨਵੀਂ ਦਿੱਲੀ- ਕਰਨਾਟਕ ਵਿਚ ਆਪਣੀ ਹਾਰ ਤੋਂ ਬਾਅਦ ਭਾਜਪਾ ਸਾਰੇ 545 ਲੋਕ ਸਭਾ ਹਲਕਿਆਂ ਨੂੰ ਕਵਰ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲਾਂ ਦੇ ਸ਼ਾਸਨ ਦੌਰਾਨ ਸਰਕਾਰੀ ਪ੍ਰਾਪਤੀਆਂ ਦੇ ਸੰਦੇਸ਼ ਦੇ ਨਾਲ ਵੱਧ ਤੋਂ ਵੱਧ ਘਰਾਂ ਤੱਕ ਪਹੁੰਚਣ ਲਈ ਇਕ ਵਿਸ਼ਾਲ ਰਾਸ਼ਟਰੀ ਮੁਹਿੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਸੀਨੀਅਰ ਕੇਂਦਰੀ ਮੰਤਰੀ, ਭਾਜਪਾ ਦੇ ਅਹੁਦੇਦਾਰ ਅਤੇ ਸੂਬੇ ਦੇ ਮੁੱਖ ਮੰਤਰੀ ਇਕ ਲੱਖ ਤੋਂ ਵੱਧ ਪਰਿਵਾਰਾਂ ਨਾਲ ਜੁੜਨਗੇ। ਇਸ ਬੇਮਿਸਾਲ ਜ਼ਮੀਨੀ ਸੰਪਰਕ ਨੂੰ ਪਾਰਟੀ ਨੇ ਭਾਜਪਾ ਸਰਕਾਰ ਦੇ 9 ਸਾਲ ਪੂਰੇ ਕਰਨ ਲਈ ਅੰਤਿਮ ਰੂਪ ਦਿੱਤਾ ਹੈ। 'ਮਹਾ ਜਨਸੰਪਰਕ ਮੁਹਿੰਮ' ਨਾਮੀ ਮਹੀਨੇ ਭਰ ਚੱਲਣ ਵਾਲੀ ਇਹ ਮੁਹਿੰਮ 30 ਮਈ ਤੋਂ ਸ਼ੁਰੂ ਹੋਵੇਗੀ, ਜਿਸ ਦਿਨ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋ ਰਹੇ ਹਨ। ਇਹ ਮੁਹਿੰਮ 30 ਜੂਨ ਤੱਕ ਚੱਲੇਗੀ। 

ਪ੍ਰਧਾਨ ਮੰਤਰੀ ਮੋਦੀ ਮਈ ਦੇ ਅਖ਼ੀਰ ਵਿਚ ਇਕ ਮੈਗਾ ਰੈਲੀ ਨਾਲ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਯੋਜਨਾ ਦੇ ਮੁੱਖ ਉਦੇਸ਼ ਭਾਜਪਾ ਵਲੋਂ ਸਰਕਾਰੀ ਪ੍ਰਾਪਤੀਆਂ ਦਾ ਸੰਦੇਸ਼ ਹਰ ਨਾਗਰਿਕ ਤੱਕ ਪਹੁੰਚਾਉਣਾ ਅਤੇ ਪਾਰਟੀ ਸੰਗਠਨ ਦੀ ਤਿਆਰੀ ਨੂੰ ਯਕੀਨੀ ਬਣਾਉਣਾ ਹੈ।

Tanu

This news is Content Editor Tanu