ਗੋਰਖਪੁਰ ਮਾਮਲਾ: ਸੁਪਰੀਮ ਕੋਰਟ ਦਾ ਦਖਲ ਦੇਣ ਤੋਂ ਇਨਕਾਰ, ਕਿਹਾ-ਮੁੱਖ ਮੰਤਰੀ ਖੁਦ ਰੱਖ ਰਹੇ ਨੇ ਨਜ਼ਰ

08/14/2017 1:57:37 PM

ਨਵੀਂ ਦਿੱਲੀ/ਲਖਨਊ—ਗੋਰਖਪੁਰ 'ਚ ਬੀ.ਆਰ.ਡੀ. ਮੈਡੀਕਲ ਕਾਲਜ 'ਚ ਆਕਸੀਜਨ ਸਿਲੰਡਰਾਂ ਦੀ ਕਮੀ ਦੇ ਕਾਰਨ ਪਿਛਲੇ 1 ਹਫਤੇ 'ਚ ਕਰੀਬ 70 ਬੱਚੇ ਆਪਣੇ ਜਾਨ ਗੁਆ ਚੁੱਕੇ ਹਨ। ਇਸ ਘਟਨਾ ਦੇ ਬਾਅਦ ਯੋਗੀ ਸਰਕਾਰ ਦੀ ਕਾਫੀ ਆਲੋਚਨਾ ਹੋ ਰਹੀ ਹੈ। ਉੱਥੇ ਇਸ ਮੁੱਦੇ 'ਤੇ ਸੁਪਰੀਮ ਕੋਰਟ ਨੇ ਨੋਟਿਸ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ। ਕੋਰਟ ਨੇ ਅੱਜ ਕਿਹਾ ਹੈ ਕਿ ਇਸ ਮੁੱਦੇ 'ਤੇ ਕੋਈ ਵੀ ਪਟੀਸ਼ਨ ਕਰਤਾ ਹਾਈ ਕੋਰਟ ਜਾ ਸਕਦਾ ਹੈ। ਕੋਰਟ ਨੇ ਕਿਹਾ ਕਿ ਇਸ ਘਟਨਾ 'ਤੇ ਸੂਬੇ ਦੇ ਮੁੱਖ ਮੰਤਰੀ ਖੁਦ ਹੀ ਨਜ਼ਰ ਰੱਖ ਰਹੇ ਹਨ, ਇਸ ਲਈ ਕੋਰਟ ਅਜੇ ਦਖਲ ਨਹੀਂ ਦੇਵੇਗਾ।


ਜ਼ਿਕਰਯੋਗ ਹੈ ਕਿ ਮੱਖ ਮੰਤਰੀ ਯੋਗੀ ਨੇ ਐਤਵਾਰ ਨੂੰ ਗੋਰਖਪੁਰ ਦਾ ਦੌਰਾ ਕੀਤਾ, ਆਪਣੀ ਪ੍ਰੈੱਸ ਕਾਨਫਰੰਸ ਦੇ ਦੌਰਾਨ ਉਹ ਭਾਵੁਕ ਵੀ ਹੋਏ। ਯੋਗੀ ਨੇ ਕਿਹਾ ਕਿ ਬੱਚਿਆਂ ਦੀ ਮੌਤ 'ਤੇ ਸਿਆਸਤ ਨਹੀਂ ਸੰਵੇਦਨਸ਼ੀਲਤਾ ਚਾਹੀਦੀ। ਕਾਂਗਰਸ 'ਤੇ ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਦੀ ਸੰਵੇਦਨਾਵਾਂ ਮਰ ਚੁੱਕੀਆਂ ਹਨ ਉਹ ਬੇਲੋੜੇ ਦੋਸ਼ ਲਗਾ ਰਹੇ ਹਨ। ਦਿਮਾਗੀ ਬੁਖਾਰ ਦੇ ਖਿਲਾਫ ਲੜਾਈ 'ਚ ਸਾਰਿਆਂ ਨੂੰ ਇਕੱਠੇ ਆਉਣਾ ਚਾਹੀਦਾ। ਪੂਰੇ ਮਾਮਲੇ ਦੀ ਜਾਂਚ ਜ਼ਰੂਰੀ ਹੈ। ਯੋਗੀ ਨੇ ਮੀਡੀਆ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਬਾਹਰ ਤੋਂ ਮਾਮਲਿਆਂ ਦੀ ਫੇਕ ਰਿਪੋਟਿੰਗ ਨਾ ਕਰਨ। ਉਨ੍ਹਾਂ ਨੂੰ ਦਿਮਾਗੀ ਬੁਖਾਰ ਨਾਲ ਜੁੜੇ ਵਾਰਡਾਂ 'ਚ ਅੰਦਰ ਜਾ ਕੇ ਤੱਥਾਂ ਦੀ ਜਾਣਕਾਰੀ ਲੈਣੀ ਚਾਹੀਦੀ।