ਅਰਥ ਡੇਅ ’ਤੇ ਗੂਗਲ ਡੂਡਲ ਨੇ 6 ਅਨੋਖੇ ਜੀਵਾਂ ਤੇ ਬੂਟਿਆਂ ਨੂੰ ਦਰਸਾਇਆ

04/22/2019 8:42:49 PM

ਨਵੀਂ ਦਿੱਲੀ (ਅਨਸ)–ਗੂਗਲ ਨੇ ਸੋਮਵਾਰ ਨੂੰ ਅਰਥ ਡੇਅ ਮੌਕੇ ਆਪਣੇ ਡੂਡਲ ਰਾਹੀਂ ਵਾਂਡਰਿੰਗ ਐਲਬੇਟਾਸ ਪੰਛੀ ਨੂੰ ਲੈ ਕੇ ਕੋਸਟਲ ਰੈੱਡਵੁਡ ਸਮੇਤ 6 ਅਨੋਖੇ ਜੀਵ-ਜੰਤੂਆਂ ਅਤੇ ਬੂਟਿਆਂ ਨੂੰ ਦਰਸਾਇਆ। ਜਿਥੇ ਇਕ ਪਾਸੇ ਵਾਂਡਰਿੰਗ ਐਲਬੇਟਾਸ ਦੁਨੀਆ ’ਚ ਸਭ ਤੋਂ ਲੰਮੇ ਖੰਭਾਂ ਵਾਲਾ ਪੰਛੀ ਹੈ, ਉਥੇ ਹੀ 377 ਫੁਟ ਉੱਚਾ ਕੋਸਟਲ ਰੈੱਡਵੁਡ ਦੁਨੀਆ ਦਾ ਸਭ ਤੋਂ ਲੰਮਾ ਦਰੱਖਤ ਹੈ। ਪਾਪੁਆ ਨਿਊ ਗਿਨੀ ਦਾ ਡੱਡੂ ਪਿਡੋਫ੍ਰਾਇਨ ਅਮਿਊਐਨਸਿਸ 7.7 ਮਿਲੀਮੀਟਰ ਦੀ ਲੰਬਾਈ ਨਾਲ ਦੁਨੀਆ ਦਾ ਸਭ ਤੋਂ ਛੋਟਾ ਵਰਟੀਬ੍ਰੇਟ (ਹੱਡੀ ਵਾਲਾ ਜੀਵ) ਮੰਨਿਆ ਜਾਂਦਾ ਹੈ।

ਇਕ ਹੋਰ ਐਨੀਮੇਸ਼ਨ ’ਚ ਅਮੇਜਨ ਵਾਟਰ ਲਿਲੀ ਨੂੰ ਦਰਸਾਇਆ ਗਿਆ ਹੈ, ਜੋ ਪਾਣੀ ’ਚ ਮਿਲਣ ਵਾਲੇ ਸਭ ਤੋਂ ਵੱਡੇ ਬੂਟਿਆਂ ’ਚੋਂ ਇਕ ਹੈ। ਉਥੇ ਹੀ ਮੱਛੀ ਸੀਲਕੇਂਥ ਜੀਵਾਂ ਦੀ ਸਭ ਤੋਂ ਪੁਰਾਣੀ ਨਸਲ ਮੰਨੀ ਜਾਂਦੀ ਹੈ, ਜੋ ਲਗਭਗ 40 ਕਰੋੜ ਸਾਲ ਤੋਂ ਜ਼ਿਆਦਾ ਪੁਰਾਣੀ ਹੈ। ਆਖਰੀ ਐਨੀਮੇਸ਼ਨ ‘ਡੀਪ ਕੇਪ ਸਪ੍ਰਿੰਗਟੇਲ’ ਕੀੜੇ ਦਾ ਹੈ, ਜੋ ਹਨੇਰੀ ਗੁਫਾ ’ਚ ਰਹਿੰਦਾ ਹੈ। ਇਸ ਸਾਲ ਦੇ ਅਰਥ ਡੇਅ ਦਾ ਵਿਸ਼ਾ ਸਾਡੀਆਂ ਨਸਲਾਂ ਰੱਖਿਆ ਕਰਨਾ ਹੈ ਅਤੇ ਇਸ ਦਾ ਉਦੇਸ਼ ਤੇਜ਼ੀ ਨਾਲ ਹੋ ਰਹੇ ਸੰਸਾਰਿਕ ਵਿਨਾਸ਼ ਵੱਲ ਅਤੇ ਦੁਨੀਆ ਦੇ ਬੂਟਿਆਂ ਅਤੇ ਜੰਗਲੀ ਜੀਵਾਂ ਦੀ ਆਬਾਦੀ ਘਟਣ ਵੱਲ ਧਿਆਨ ਆਕਰਸ਼ਿਤ ਕਰਨਾ ਹੈ।

Sunny Mehra

This news is Content Editor Sunny Mehra