ਗੋਲਡੀ ਬਰਾੜ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਬਿਸ਼ਨੋਈ ਗੈਂਗ ਲਈ ਸ਼ੁਰੂ ਕੀਤੀ ਭਰਤੀ

09/26/2022 12:02:27 PM

ਨਵੀਂ ਦਿੱਲੀ (ਕਮਲ ਕਾਂਸਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਮੁੱਖ ਸਾਜਿਸ਼ਕਰਤਾ ਗੈਂਗਸਟਰ ਗੋਲਡੀ ਬਰਾੜ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ ਹੈ। ਗੋਲਡੀ ਇਨ੍ਹੀਂ ਦਿਨੀਂ ਲਾਰੈਂਸ ਬਿਸ਼ਨੋਈ ਗੈਂਗ ’ਚ ਨੌਜਵਾਨਾਂ ਦੀ ਭਰਤੀ ਕਰ ਰਿਹਾ ਹੈ। ਇਹ ਕੰਮ ਉਹ ਵਿਦੇਸ਼ ’ਚ ਬੈਠਾ ਕਰ ਰਿਹਾ ਹੈ। ਗੋਲਡੀ ਵਿਦੇਸ਼ ’ਚ ਬੈਠ ਕੇ ਫੋਨ ’ਤੇ ਹੀ 18 ਤੋਂ 19 ਸਾਲ ਦੇ ਨੌਜਵਾਨਾਂ ਦੀ ਭਰਤੀ ’ਚ ਲੱਗਾ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ- PFI ਨੂੰ ਲੈ ਕੇ ਵੱਡਾ ਖ਼ੁਲਾਸਾ; ਭਾਰਤ ਨੂੰ 2047 ਤੱਕ ਇਸਲਾਮਿਕ ਸਟੇਟ ਬਣਾਉਣਾ ਸੀ ਮਕਸਦ

ਸਪੈਸ਼ਲ ਸੈੱਲ ਨੇ ਰਾਜੇਸ਼ ਭਵਾਨਾ ਗੈਂਗ ਦੇ 4 ਗੈਂਗਸਟਰ ਕੀਤੇ ਗ੍ਰਿਫ਼ਤਾਰ 

ਇਸ ਦੇ ਨਾਲ ਹੀ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਰਾਜੇਸ਼ ਭਵਾਨਾ ਗੈਂਗ ਦੇ 4 ਗੈਂਗਸਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਵਿਚ ਇਕ ਮਸ਼ਹੂਰ ਰੈਪਰ ਵੀ ਸ਼ਾਮਲ ਹੈ। ਇਹ ਸ਼ੂਟਰ ਨੀਰਜ ਭਵਾਨਾ ਗੈਂਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਨ। 

ਗੋਲਡੀ ਅਤੇ ਲਾਰੈਂਸ ਨੇ ਮਿਲਾਇਆ ਹੱਥ-

ਸਪੈਸ਼ਲ ਸੈੱਲ ਦੇ ਅਧਿਕਾਰੀਆਂ ਅਨੁਸਾਰ ਰਾਜੇਸ਼ ਭਵਾਨਾ ਨੇ ਹਾਲ ਹੀ ਵਿਚ ਗੋਲਡੀ ਬਰਾੜ ਅਤੇ ਲਾਰੈਂਸ਼ ਬਿਸ਼ਨੋਈ ਨਾਲ ਮਿਲ ਕੇ ਆਪਣੇ ਵਿਰੋਧੀ ਗਿਰੋਹ ਨੀਰਜ ਭਵਾਨਾ ਦੇ ਮੈਂਬਰਾਂ ਨੂੰ ਮਾਰਨ ਲਈ ਹੱਥ ਮਿਲਾਇਆ ਸੀ। 

ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦਾ ਐਲਾਨ- ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂ

ਹਰਿਆਣਾ ਅਤੇ ਰਾਜਸਥਾਨ ’ਚ ਕੀਤੀ ਸੀ ਡਕੈਤੀ

ਰਾਜੇਸ਼ ਭਵਾਨਾ ਗੈਂਗ ਦੇ ਫੜੇ ਗਏ ਗੈਂਗਸਟਰਾਂ ਨੇ ਹਾਲ ਹੀ ਵਿਚ ਰਾਜਸਥਾਨ ਅਤੇ ਹਰਿਆਣਾ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਜਿਸ ਦੀ ਇਕ ਸੀ. ਸੀ. ਟੀ. ਵੀ ਫੁਟੇਜ ਵੀ ਸਾਹਮਣੇ ਆਈ ਸੀ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਆਟੋਮੈਟਿਕ ਪਿਸਤੌਲਾਂ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। 

ਇਸ ਥਾਂ ਤੋਂ ਪੁਲਸ ਨੇ ਕੀਤਾ ਗ੍ਰਿਫ਼ਤਾਰ

ਪੁਲਸ ਨੇ ਉਨ੍ਹਾਂ ਨੂੰ ਦਿੱਲੀ ਦੇ ਵਜ਼ੀਰਪੁਰ ਇਲਾਕੇ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਇਕ ਹੋਰ ਗੈਂਗਸਟਰ ਅਭਿਲਾਸ਼ ਨੂੰ ਖ਼ਤਮ ਕਰਨ ਜਾ ਰਹੇ ਸਨ। ਫੜੇ ਗਏ ਗੈਂਗਸਟਰਾਂ ਦੇ ਨਾਂ ਹਿਮਾਂਸ਼ੂ, ਨਿਤਿਨ, ਅਭਿਸ਼ੇਕ ਉਰਫ ਸ਼ੇਖੂ, ਅਭਿਲਾਸ਼ਾ ਪੋਟਾ ਹਨ, ਜਿਨ੍ਹਾਂ 'ਚ ਅਭਿਲਾਸ਼ਾ ਪੋਟਾ ਰੈਪਰ ਹੈ।

ਇਹ ਵੀ ਪੜ੍ਹੋ- PFI ਨੇ ਰਚੀ ਸੀ PM ਮੋਦੀ ’ਤੇ ਹਮਲੇ ਦੀ ਸਾਜਿਸ਼, ਨਾਪਾਕ ਮਨਸੂਬਿਆਂ ’ਤੇ ED ਦਾ ਸਨਸਨੀਖੇਜ਼ ਖ਼ੁਲਾਸਾ

Tanu

This news is Content Editor Tanu