ਮੰਗ-ਮੰਗ ਕੇ 10 ਸਾਲ ਬਾਅਦ ਦਿੱਤੀ ਰੱਬ ਨੇ ਪੁੱਤ ਦੀ ਦਾਤ, ਤਿੰਨ ਦਿਨ ਬਾਅਦ.....

08/14/2017 3:18:15 PM

ਫਤੇਹਾਬਾਦ — ਯੂ.ਪੀ. ਦੇ ਗੋਰਖਪੁਰ ਤੋਂ ਬਾਅਦ ਹੁਣ ਸਰਕਾਰੀ ਕਾਰਜ ਪ੍ਰਣਾਲੀ 'ਚ ਲਾਪਰਵਾਹੀ ਦੇ ਕਾਰਨ ਹਰਿਆਣੇ ਦੇ ਫਤੇਹਾਬਾਦ 'ਚ 3 ਦਿਨ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਡਾਕਟਰ 'ਤੇ ਬੱਚੇ ਦੇ ਇਲਾਜ ਨੂੰ ਲੈ ਕੇ ਲਾਪਰਵਾਹੀ ਕਰਨ ਦਾ ਦੋਸ਼ ਲਗਾਇਆ ਹੈ। ਐਸ.ਐਚ.ਓ. ਸਿਟੀ ਥਾਣੇ ਨੇ ਮੌਕੇ 'ਤੇ ਪਹੁੰਚ ਕੇ ਹਸਪਤਾਲ ਸਟਾਫ ਅਤੇ ਪਰਿਵਾਰ ਦੇ ਬਿਆਨ ਦਰਜ ਕੀਤੇ ਹਨ। ਮ੍ਰਿਤਕ ਦੇ ਪਿਤਾ ਸੰਦੀਪ ਦਾ ਕਹਿਣਾ ਹੈ ਕਿ 11 ਅਗਸਤ ਨੂੰ ਉਸਦੀ ਪਤਨੀ ਨੂੰ ਫਤੇਹਾਬਾਦ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਸੀ। ਆਪਰੇਸ਼ਨ ਨਾਲ 10 ਸਾਲ ਬਾਅਦ ਉਨ੍ਹਾਂ ਨੂੰ ਬੇਟੇ ਦੇ ਰੂਪ 'ਚ ਕਿਲਕਾਰੀ ਸੁਣਾਈ ਦਿੱਤੀ ਸੀ ਪਰ ਸਰਕਾਰੀ ਹਸਪਤਾਲ ਦੀ ਲਾਪਰਵਾਹੀ ਨੇ ਤਿੰਨ ਦਿਨਾਂ ਬਾਅਦ ਹੀ ਉਨ੍ਹਾਂ ਤੋਂ ਇਹ ਖੁਸ਼ੀ ਖੋਹ ਲਈ।
ਸੰਦੀਪ ਦਾ ਦੋਸ਼ ਹੈ ਕਿ ਦੂਸਰੇ ਦਿਨ ਸ਼ਾਮ ਨੂੰ ਬੱਚੇ ਦੀ ਤਬੀਅਤ ਖਰਾਬ ਹੋਣ ਲੱਗੀ ਜਿਸ ਕਾਰਨ ਬੱਚਾ ਲਗਾਤਾਰ ਰੋ ਰਿਹਾ ਸੀ। ਬੱਚੇ ਦੀ ਤਬੀਅਤ ਜ਼ਿਆਦਾ ਖਰਾਬ ਹੋਣ 'ਤੇ ਡਾਕਟਰਾਂ ਨੇ ਕਿਹਾ ਕਿ ਉਸਦੀ ਨੀਂਦ ਕਿਉਂ ਖਰਾਬ ਕਰ ਰਹੇ ਹੋ ਬੱਚਾ ਠੀਕ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਸ ਤੋਂ ਕੁਝ ਸਮੇਂ ਬਾਅਦ ਹੀ ਬੱਚੇ ਨੇ ਦਮ ਤੋੜ ਦਿੱਤਾ।