ਬੱਕਰੇ ਦੇ ਕੰਨ ''ਤੇ ਉੱਭਰ ਆਇਆ ਅਜਿਹਾ ਸ਼ਬਦ, 6 ਹਜ਼ਾਰ ਤੋਂ ਸਿੱਧੇ 60 ਲੱਖ ਪੁੱਜੀ ਕੀਮਤ

03/18/2018 11:36:56 AM

ਰਾਜਸਥਾਨ— ਇੱਥੋਂ ਦੇ ਇਕ ਪਿੰਡ 'ਚ 6 ਹਜ਼ਾਰ 'ਚ ਖਰੀਦੇ ਗਏ ਬੱਕਰੇ ਦੀ ਕੀਮਤ ਅਚਾਨਕ 60 ਲੱਖ ਰੁਪਏ ਹੋ ਗਈ ਹੈ। ਇਸ ਦੇ ਪਿੱਛੇ ਕਾਰਨ ਉਹ ਸ਼ਬਦ ਹੈ, ਜੋ ਬੱਕਰੇ ਦੇ ਕੰਨ 'ਤੇ ਉੱਭਰ ਆਇਆ ਹੈ। ਬੱਕਰੇ ਦੇ ਮਾਲਕ ਅਨੁਸਾਰ ਤਾਂ ਇਸ ਸ਼ਬਦ ਦੇ ਉੱਭਰਨ ਦੇ ਬਾਅਦ ਤੋਂ ਹੀ ਲਗਾਤਾਰ ਬੱਕਰੇ ਦੀ ਕੀਮਤ ਵਧਦੀ ਜਾ ਰਹੀ ਹੈ। ਲੋਕ ਇਸ ਨੂੰ ਲੱਖਾਂ ਰੁਪਏ ਖਰਚ ਕਰ ਕੇ ਵੀ ਖਰੀਦਣ ਨੂੰ ਤਿਆਰ ਹਨ। ਹਾਲਾਂਕਿ ਉਨ੍ਹਾਂ ਦਾ ਇਸ ਖਾਸ ਬੱਕਰੇ ਨੂੰ ਵੇਚਣ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ।
ਬੱਕਰੇ ਦੇ ਕੰਨ 'ਤੇ ਲਿਖਿਆ ਸੀ ਉਰਦੂ ਦਾ ਸ਼ਬਦ
ਜਾਣਕਾਰੀ ਅਨੁਸਾਰ, ਇਹ ਹੈਰਾਨ ਕਰਨ ਵਾਲਾ ਮਾਮਲਾ ਪਿੰਡ ਪੰਚਾਇਤ ਕੰਵਰਪੁਰਾ ਤਹਿਸੀਲ ਰਾਏਸਿੰਘਨਗਰ ਦਾ ਹੈ। ਜਿੱਥੇ ਪਿੰਡ 27 ਐੱਫ.ਐੱਫ. ਦੇ ਵਾਸੀ ਹਰਪ੍ਰੀਤ ਸਿੰਘ ਹੈੱਡੀ ਨੇ ਕੁਝ ਸਮੇਂ ਪਹਿਲਾਂ ਇਕ ਬੱਕਰਾ 6 ਹਜ਼ਾਰ ਰੁਪਏ 'ਚ ਖਰੀਦਿਆ ਸੀ। ਉਸ ਸਮੇਂ ਬੱਕਰੇ ਦੀ ਸਿਹਤ ਨੂੰ ਦੇਖਦੇ ਹੋਏ ਉਸ ਨੂੰ ਖਰੀਦਿਆ ਗਿਆ ਸੀ। ਹੈੱਪੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਚਾਨਕ ਉਨ੍ਹਾਂ ਦੀ ਬੱਕੇ ਦੇ ਕੰਨ 'ਤੇ ਨਜ਼ਰ ਗਈ ਤਾਂ ਉਨ੍ਹਾਂ ਨੂੰ ਉਰਦੂ ਦੇ ਕੁਝ ਅਲਫਾਜ਼ ਨਜ਼ਰ ਆਏ। ਜਦੋਂ ਉਨ੍ਹਾਂ ਨੇ ਉਰਦੂ ਜਾਣਨ ਵਾਲਿਆਂ ਨਾਲ ਇਸ ਦਾ ਮਤਲਬ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਕਰੇ ਦੇ ਕੰਨ 'ਤੇ ਅੱਲਾਹ ਸ਼ਬਦ ਉੱਭਰ ਕੇ ਆਇਆ ਹੈ। ਇਹ ਗੱਲ ਅੱਗ ਦੀ ਤਰ੍ਹਾਂ ਪੂਰੇ ਪਿੰਡ 'ਚ ਫੈਲ ਗਈ ਅਤੇ ਅਗਲੇ ਹੀ ਦਿਨ ਤੋਂ ਉਨ੍ਹਾਂ ਦੇ ਇੱਥੇ ਬੱਕਰੇ ਨੂੰ ਖਰੀਦਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਲਾਈਨ ਲੱਗਣੀ ਸ਼ੁਰੂ ਹੋ ਗਈ। ਕਈ ਲੋਕ ਸਿਰਫ ਬੱਕਰੇ ਨੂੰ ਦੇਖਣ ਆ ਰਹੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਬੱਕਰਾ ਪਾਕਿ-ਸਾਫ਼ ਹੈ, ਜਿਸ ਕਾਰਨ ਉਸ 'ਤੇ ਇਹ ਸ਼ਬਦ ਉੱਭਰ ਆਇਆ ਹੈ। ਹੈੱਪੀ ਨੇ ਦੱਸਿਆ ਕਿ ਸਿਰਫ 20 ਦਿਨਾਂ 'ਚ ਹੀ 6 ਹਜ਼ਾਰ ਦੀ ਕੀਮਤ ਵਾਲੇ ਉਨ੍ਹਾਂ ਦੇ ਬੱਕਰੇ ਦੀ ਕੀਮਤ 60 ਲੱਖ ਰੁਪਏ ਹੋ ਚੁਕੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ-ਕੱਲ ਰੋਜ਼ ਸਵੇਰ ਤੋਂ ਹੀ ਲੋਕਾਂ ਦੀ ਉਨ੍ਹਾਂ ਦੇ ਘਰ ਭੀੜ ਲੱਗ ਜਾਂਦੀ ਹੈ, ਜੋ ਰਾਤ ਤੱਕ ਜਾਰੀ ਰਹਿੰਦੀ ਹੈ। ਕੁਝ ਵਪਾਰੀ ਤਾਂ 60 ਲੱਖ ਤੋਂ ਵਧ ਕੀਮਤ ਦੇਣ ਨੂੰ ਤਿਆਰ ਹਨ ਪਰ ਫਿਲਹਾਲ ਉਨ੍ਹਾਂ ਦਾ ਬੱਕਰੇ ਨੂੰ ਵੇਚਣ ਦਾ ਇਰਾਦਾ ਨਹੀਂ ਹੈ।