ਗੋਆ ਦੇ ਮੁੱਖ ਮੰਤਰੀ ਪਾਰਿਕਰ ਦੀ ਤਬੀਅਤ ਵਿਗੜੀ, ਹਸਪਤਾਲ ''ਚ ਭਰਤੀ

02/25/2018 10:49:18 PM

ਨਵੀਂ ਦਿੱਲੀ— ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦੀ ਅਚਾਨਕ ਤਬੀਅਤ ਖਰਾਬ ਹੋਣ ਨਾਲ ਉਨ੍ਹਾਂ ਨੂੰ (ਜੀ.ਐੱਮ.ਸੀ.) ਗੋਆ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਸੀ.ਐੱਮ. ਪਾਰਿਕਰ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਾਖਲ ਕਰਵਾਇਆ ਗਿਆ। 
ਗੋਆ ਮੈਡੀਕਲ ਕਾਲਜ 'ਚ ਡਾਕਟਰਾਂ ਦੀ ਖਾਸ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਦੇ ਸਾਰੇ ਜ਼ਰੂਰੀ ਟੈਸਟ ਲੈਣੇ ਸ਼ੁਰੂ ਕਰ ਦਿੱਤੇ ਹਨ। ਫਿਲਹਾਲ ਉਨ੍ਹਾਂ ਦੀ ਸਥਿਤੀ ਸਥਿਰ ਪਰ ਚਿੰਤਾਜਨਕ ਬਣੀ ਹੋਈ ਹੈ।